ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਵੱਲੋਂ ਕਲੋਨਾਈਜ਼ਰ ਖ਼ਿਲਾਫ਼ ਪ੍ਰਦਰਸ਼ਨ

ਕਲੋਨੀ ਦਾ ਗੇਟ ਬੰਦ ਕੀਤਾ; ਵਾਅਦੇ ਮੁਤਾਬਕ ਸਹੂਲਤਾਂ ਨਾ ਦੇਣ ਦਾ ਦੋਸ਼
ਕਲੋਨਾਈਜ਼ਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਲੋਨੀ ਵਾਸੀ।
Advertisement

ਇਥੋਂ ਦੀ ਹੈਬਤਪੁਰ ਸੜਕ ’ਤੇ ਸਥਿਤ ਗੋਲਡਨ ਪਾਮ ਹਾਊਸਿੰਗ ਸੁਸਾਇਟੀ ਵਾਸੀਆਂ ਨੇ ਅੱਜ ਮੁੜ ਤੋਂ ਕਲੋਨਾਈਜ਼ਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਅੱਠ ਸਾਲਾਂ ਬਾਅਦ ਵੀ ਕਲੋਨਾਈਜ਼ਰ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਸਾਬਤ ਰਿਹਾ ਹੈ। ਇਸ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਵਿੱਚ ਸਮਾਂ ਲੰਘਾ ਰਹੇ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਕਰ ਇਥੇ ਪਲਾਟ ਖ਼ਰੀਦੇ ਸਨ। ਉਸ ਵੇਲੇ ਕਲੋਨਾਈਜ਼ਰ ਵੱਲੋਂ ਹਰੇਕ ਤਰ੍ਹਾਂ ਦੀ ਬੁਨਿਆਦੀ ਸਹੂਲਤਾਂ ਦੇਣ ਦੀ ਵਾਅਦੇ ਕੀਤੇ ਸੀ ਪਰ ਕਲੋਨੀ ਵਿੱਚ ਪਲਾਟ ਖਰੀਦੇ ਨੂੰ ਅੱਠ ਸਾਲ ਹੋ ਗਏ ਹਨ ਕਿ ਪਰ ਹਾਲੇ ਤੱਕ ਉਹ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਥੇ ਨਾ ਤਾਂ ਚਾਰਦੀਵਾਰੀ ਹੈ ਅਤੇ ਨਾ ਹੀ ਸੁਰੱਖਿਆ ਦੇ ਪ੍ਰਬੰਧ ਹਨ। ਸਿੱਟੇ ਵਜੋਂ ਇਥੇ ਨਿੱਤ ਦਿਹਾੜੇ ਚੋਰੀਆਂ ਹੋ ਰਹੀਆਂ ਹਨ।ਕਲੱਬ ਹਾਊਸ ਦਾ ਕੰਮ ਵੀ ਅਧੂਰਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਲੋਨਾਈਜ਼ਰ ਵੱਲੋਂ ਇਸੇ ਸੁਸਾਇਟੀ ਦਾ ਕਲੱਬ ਹਾਊਸ ਦਿਖਾ ਕੇ ਨੇੜੇ ਦੋ ਹੋਰ ਕਲੋਨੀਆਂ ਨੂੰ ਵੇਚ ਚੁੱਕੇ ਹਨ ਜੋ ਕਿ ਲੋਕਾਂ ਨਾਲ ਧੋਖਾਧੜੀ ਹੈ। ਨਿਯਮ ਮੁਤਾਬਕ ਇਥੇ ਸੀਵਰੇਜ ਦਾ ਪਾਣੀ ਦੀ ਸਫਾਈ ਲਈ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰਨਾ ਲਾਜ਼ਮੀ ਹੈ ਪਰ ਹਾਲੇ ਤੱਕ ਇਥੇ ਇਸਦੀ ਉਸਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਾਰ ਵਾਰ ਮੰਗ ਕਰਨ ’ਤੇ ਕਲੋਨਾਈਜ਼ਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਖ਼ਿਲਾਫ਼ ਉਹ ਲਗਾਤਾਰ ਧਰਨੇ ਦੇ ਰਹੇ ਹਨ। ਅੱਜ ਵੀ ਉਨ੍ਹਾਂ ਵੱਲੋਂ ਗੇਟ ਬੰਦ ਕਰ ਮੁਜ਼ਾਹਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਰ ਵਾਰ ਫੋਨ ਕਰਨ ’ਤੇ ਕਲੋਨਾਈਜ਼ਰ ਫੋਨ ਨਹੀਂ ਚੁੱਕਦਾ। ਉਨ੍ਹਾਂ ਕਿਹਾ ਕਿ ਕਲੋਨਾਈਜ਼ਰ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮੁੱਖ ਸਕੱਤਰ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਮੁਹਾਲੀ, ਐੱਸਡੀਐੱਮ ਮੁਹਾਲੀ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸਣੇ ਹੋਰਨਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ ਜਿਸਦੇ ਸਿੱਟੇ ਵਜੋਂ ਉਨ੍ਹਾਂ ਵੱਲੋਂ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਛੇਤੀ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।

 

Advertisement

ਛੇਤੀ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ: ਕਲੋਨਾਈਜ਼ਰ

ਕਲੋਨਾਈਜ਼ਰ ਸੰਨੀ ਗਰਗ ਨੇ ਕਿਹਾ ਕਿ ਛੇਤੀ ਲੋਕਾਂ ਨਾਲ ਮੀਟਿੰਗ ਕਰ ਸਮੱਸਿਆ ਦਾ ਹੱਲ ਕਰਵਾਇਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਉਹ ਵਾਅਦੇ ਮੁਤਾਬਕ ਹਰੇਕ ਸਹੂਲਤ ਦੇਣਗੇ ਅਤੇ ਇਸ ’ਤੇ ਕੰਮ ਕਰ ਰਹੇ ਹਨ।

Advertisement