ਲਾਲੜੂ ’ਚ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ
ਸਰਬਜੀਤ ਸਿੰਘ ਭੱਟੀ ਲਾਲੜੂ, 2 ਜੂਨ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਰਾਜ ਵਿਆਪੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਾਲੜੂ ਖੇਤਰ ਦੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ। ਐਸਐਸਪੀ ਮੁਹਾਲੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ...
Advertisement
ਸਰਬਜੀਤ ਸਿੰਘ ਭੱਟੀ
ਲਾਲੜੂ, 2 ਜੂਨ
Advertisement
ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਰਾਜ ਵਿਆਪੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਾਲੜੂ ਖੇਤਰ ਦੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ। ਐਸਐਸਪੀ ਮੁਹਾਲੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਇਹ ਕਾਰਵਾਈ ਨਸ਼ਿਆਂ ਦੀ ਕਮਾਈ ਵਜੋਂ ਬਣਾਈ ਜਾਇਦਾਦ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਲਾਲੜੂ ਦੀ ਟੀਮ ਨੇ ਜਸਵੰਤ ਪਾਲ ਸਿੰਘ ਅਤੇ ਜਸਵੀਰ ਸਿੰਘ, ਦੋਵੇਂ ਵਾਸੀ ਸਦਰਪੁਰਾ ਮੁਹੱਲਾ, ਲਾਲੜੂ ਤੋਂ 4 ਕੁਇੰਟਲ ਅਤੇ 48 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਸੀ। ਉਨ੍ਹਾਂ ਵਿਰੁੱਧ ਐਫਆਈਆਰ ਨੰਬਰ 82, ਥਾਣਾ ਲਾਲੜੂ ਵਿਚ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲੀਸ ਦੀ ਟੀਮ ਨੇ ਮੁਲਜ਼ਮ ਜਸਵੀਰ ਸਿੰਘ ਅਤੇ ਸਵਿਤਾ ਪਾਲ ਦੇ ਨਾਮ ’ਤੇ ਲਾਲੜੂ ਵਿੱਚ ਸਥਿਤ 130 ਵਰਗ ਗਜ਼ ਦੇ ਇੱਕ ਘਰ ਦੀ ਸ਼ਨਾਖ਼ਤ ਕੀਤੀ ਜਿਸ ਦੀ ਕੀਮਤ 22.44 ਲੱਖ ਰੁਪਏ ਹੈ। ਜਾਂਚ ਤੇ ਪ੍ਰਵਾਨਗੀ ਤੋਂ ਬਾਅਦ ਪੁਲੀਸ ਨੇ ਨੋਟਿਸ ਦਿੱਤਾ ਹੈ।
Advertisement