ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਂਜਲਸ ਵਰਲਡ ਸਕੂਲ ’ਚ ਪ੍ਰੋਗਰਾਮ

ਮੋਰਿੰਡਾ: ਇੱਥੋਂ ਦੇ ਏਂਜਲਸ ਵਰਲਡ ਸਕੂਲ ਨਰਾਤਿਆਂ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਨੇ ਗਰਬੇ ਅਤੇ ਡਾਂਡੀਆ ਦੀਆਂ ਧੁਨਾਂ ’ਤੇ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਜੈਅੰਤੀ ’ਤੇ ਗਾਂਧੀ...
Advertisement

ਮੋਰਿੰਡਾ: ਇੱਥੋਂ ਦੇ ਏਂਜਲਸ ਵਰਲਡ ਸਕੂਲ ਨਰਾਤਿਆਂ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਨੇ ਗਰਬੇ ਅਤੇ ਡਾਂਡੀਆ ਦੀਆਂ ਧੁਨਾਂ ’ਤੇ ਨ੍ਰਿਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਮਹਾਤਮਾ ਗਾਂਧੀ ਜੈਅੰਤੀ ’ਤੇ ਗਾਂਧੀ ਜੀ ਦੀਆਂ ਸਿੱਖਿਆਵਾਂ ਦੇ ਉੱਤੇ ਇੱਕ ਨਾਟਕ ਪੇਸ਼ ਕੀਤਾ ਗਿਆ। ਸਕੂਲ ਡਾਇਰੈਕਟਰ ਯੂ ਐੱਸ ਢਿੱਲੋਂ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਪ੍ਰਿੰਸੀਪਲ ਦੀਪਿਕਾ ਸ਼ਰਮਾ ਨੇ ਵੀ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ

ਭੁੱਟਾ ਵੱਲੋਂ ਰਾਮ ਲੀਲਾ ਦਾ ਉਦਘਾਟਨ

ਫ਼ਤਹਿਗੜ੍ਹ ਸਾਹਿਬ: ਯੰਗ ਬਲੱਡ ਡਰਾਮੈਟਿਕ ਕਲੱਬ ਸਰਹਿੰਦ ਸ਼ਹਿਰ ਵੱਲੋਂ ਸਰਹਿੰਦ ਸ਼ਹਿਰ ਵਿੱਚ ਰਾਮਲੀਲਾ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਰਾਮਲੀਲਾ ਦਾ ਉਦਘਾਟਨ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਮੋਹਿਤ ਕੁਮਾਰ, ਗੌਰਵ, ਸ਼ਰਨਦੀਪ ਕੈਂਪੀ, ਰਜੀਵ ਕੁਮਾਰ, ਜਗਜੀਤ ਸਿੰਘ ਨਾਗਰਾ ਡੇਰਾ ਮੀਰ ਮੀਆ, ਸੁਖਵਿੰਦਰ ਸਿੰਘ ਡਾਇਰੈਕਟਰ, ਸਵਰਨਜੀਤ ਸਿੰਘ ਸੋਨੂੰ, ਹਰਪ੍ਰੀਤ ਸਿੰਘ ਤਲਾਣੀਆਂ, ਬਲਰਾਜ ਸਿੰਘ ਮਾਨ, ਗੁਰਵੰਤ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਸਰਹਿੰਦ, ਹਰਮਨਦੀਪ ਸਿੰਘ ਸਰਹਿੰਦ, ਲਖਵਿੰਦਰ ਸਿੰਘ ਲੱਖੀ ਸਰਹਿੰਦ, ਗੁਰਦਰਸ਼ਨ ਸਿੰਘ ਸਰਹਿੰਦ,,ਹਰਪ੍ਰੀਤ ਤਲਾਣੀਆਂ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

‘ਵੋਟ ਚੋਰ ਗੱਦੀ ਛੋੜ’ ਮੁਹਿੰਮ ਨੂੰ ਤੇਜ਼ ਕਰਨ ’ਤੇ ਜ਼ੋਰ

ਅਮਲੋਹ: ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਇਥੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਕਿਹਾ ਕਿ ‘ਵੋਟ ਚੋਰ ਗੱਦੀ ਛੋੜ ਮੁਹਿੰਮ ਤਹਿਤ ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਪਿੰਡ ਅਤੇ ਵਾਰਡ ਪੱਧਰ ਤੱਕ ਘਰ-ਘਰ ਜਾ ਕੇ ਫ਼ਾਰਮ ਭਰੇ ਜਾਣਗੇ ਅਤੇ ਇਸ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਹਿੰਦਰ ਪਜਨੀ, ਰਕੇਸ ਕੁਮਾਰ ਗੋਗੀ, ਬਲਵੀਰ ਸਿੰਘ ਮਿੰਟੂ, ਜਗਦੀਪ ਸਿੰਘ ਜੱਗੀ, ਹੈਪੀ ਸੂਦ, ਭੂਸਨ ਸ਼ਰਮਾ, ਜਸਵਿੰਦਰ ਸਿੰਘ ਬੇਦੀ ਅਤੇ ਲਾਲ ਚੰਦ ਕਾਲਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

ਉਰਸ ਮੇਲੇ ਦੇ ਲੰਗਰ ਲਈ ਰਸਦ ਭੇਜੀ

ਮੁੱਲਾਂਪੁਰ ਗ਼ਰੀਬਦਾਸ: ਪੀਰ ਅਬਦੁਲ ਕਾਦਿਰ ਸ਼ਾਹੇ ਜਿਲਾਨੀ ਜੀ ਦੀ ਵੰਸ਼ ਵਿੱਚੋਂ ਹਜ਼ਰਤ ਕੁਮੈਸੁਲ ਆਜ਼ਮ ਪੀਰ ਦੇ ਦਰਬਾਰ ਪਿੰਡ ਸੰਢੋਰਾ ਹਰਿਆਣਾ ਵਿੱਚ ਹੋ ਭਰ ਰਹੇ ਭੱਲਕੇ ਤੋਂ ਤਿੰਨ ਦਿਨਾਂ ਸਾਲਾਨਾ ਉਰਸ ਮੇਲੇ ਵਿੱਚ ਸ਼ਰਧਾਲੂਆਂ ਲਈ ਲੰਗਰ ਲਗਾਉਣ ਲਈ ਅੱਜ ਪਿੰਡ ਚਾਹੜ ਮਾਜਰਾ ਤੋਂ ਸਾਬਕਾ ਸਰਪੰਚ ਖਵਾਜਾ ਖਾਨ ਬੂਟਾ ਦੀ ਅਗਵਾਈ ਹੇਠ ਰਸਦ ਭੇਜੀ ਗਈ। -ਪੱਤਰ ਪੇ੍ਰਕ

 

ਕੂੜਾ ਇਕੱਠਾ ਕਰਨ ਦਾ ਕੰਮ ਨਿੱਜੀ ਏਜੰਸੀ ਨੂੰ

ਪੰਚਕੂਲਾ: ਕਾਲਕਾ ਸ਼ਹਿਰ ਵਿੱਚ ਘਰ-ਘਰ ਕੂੜਾ ਇਕੱਠਾ ਕਰਨ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਨਗਰ ਕੌਂਸਲ ਨੇ ਇਸਦਾ ਠੇਕਾ ਰੋਹਤਕ ਸਥਿਤ ਪ੍ਰਾਈਵੇਟ ਏਜੰਸੀ ਨੂੰ ਦਿੱਤਾ ਹੈ। ਨਗਰ ਕੌਂਸਲ ਨੇ 26 ਸਤੰਬਰ ਨੂੰ ਇਸ ਏਜੰਸੀ ਨੂੰ ਵਰਕ ਆਰਡਰ ਜਾਰੀ ਕੀਤਾ ਸੀ। ਇਹ ਏਜੰਸੀ 2,608 ਰੁਪਏ ਪ੍ਰਤੀ ਟਨ ਦੀ ਦਰ ਨਾਲ ਕੂੜਾ ਇਕੱਠਾ ਕਰੇਗੀ। -ਪੱਤਰ ਪੇ੍ਰਕ

Advertisement
Show comments