ਪ੍ਰਧਾਨ ਮੰਤਰੀ ਨੇ ਤੰਗਦਿਲੀ ਦਿਖਾਈ: ਛਿੱਬਰ
ਇਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਈ ਟੀ ਓ ਹਰਮੀਤ ਸਿੰਘ ਛਿੱਬਰ ਨੇ ਇਥੇ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਗਾਨਿਸਤਾਨ ਵਰਗੇ ਦੇਸ਼ਾਂ ਨੂੰ ਖੁੱਲ੍ਹੀ ਆਰਥਿਕ ਮਦਦ ਦੇ ਸਕਦੇ ਹਨ ਤਾਂ...
Advertisement
ਇਥੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਈ ਟੀ ਓ ਹਰਮੀਤ ਸਿੰਘ ਛਿੱਬਰ ਨੇ ਇਥੇ ਪ੍ਰੈੱਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਗਾਨਿਸਤਾਨ ਵਰਗੇ ਦੇਸ਼ਾਂ ਨੂੰ ਖੁੱਲ੍ਹੀ ਆਰਥਿਕ ਮਦਦ ਦੇ ਸਕਦੇ ਹਨ ਤਾਂ ਫਿਰ ਆਪਣੇ ਦੇਸ਼ ਦੇ ਸਰਹੱਦੀ ਪੰਜਾਬੀ ਸੂਬੇ ਨੂੰ ਦੁੱਖ ਦੀ ਘੜੀ ਵਿੱਚ ਆਰਥਿਕ ਮਦਦ ਦੇਣ ਵਿੱਚ ਇੰਨੀ ਤੰਗ ਦਿਲੀ ਕਿਉਂ ਦਿਖਾ ਰਹੇ ਹਨ? ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵੱਧ ਕੇ ਸਾਬਕਾ ਕਾਂਗਰਸੀ ਅਤੇ ਮੌਜੂਦਾ ਸਾਬਕਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਗੱਲ ਸਿਰੇ ਲਾ ਦਿੱਤੀ, ਜਿਨਾਂ ਨੇ ਮੌਕੇ ’ਤੇ ਆਪਣੇ ਹੀ ਸੂਬੇ ਦੇ ਮਾਲ ਮੰਤਰੀ ਬਾਰੇ ਕਿਹਾ ਕਿ ਉਹ ਮੁੰਡੀਆਂ ਨੂੰ ਜਾਣਦੇ ਈ ਨਹੀਂ ਕਿ ਕੌਣ ਹੈ ਮੁੰਡੀਆਂ? ਉਨ੍ਹਾਂ ਜਾਖੜ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਸੂਬਾ ਸਰਕਾਰ ਦੀ ਜਾਣਕਾਰੀ ਨਹੀਂ ਤਾਂ ਉਹ ਸਿਆਸਤ ਤੋਂ ਲਾਂਭੇ ਹੋ ਜਾਣ।
Advertisement
Advertisement