ਪ੍ਰਾਇਮਰੀ ਖੇਡਾਂ: ਬਲਾਕ ਖਰੜ-3 ਨੂੰ ਓਵਰ ਆਲ ਟਰਾਫ਼ੀ
ਵਿਧਾਇਕ ਕੁਲਵੰਤ ਸਿੰਘ ਨੇ ਵੰਡੇ ਇਨਾਮ
Advertisement
ਇੱਥੋਂ ਦੇ ਫੇਜ਼ ਤਿੰਨ ਬੀ-1 ਦੇ ਸਕੂਲ ਆਫ ਐਮੀਨੈਂਸ ਵਿੱਚ ਹੋਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਖਰੜ ਤਿੰਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਡੀ ਈ ਓ ਐਲੀਮੈਂਟਰੀ ਦਰਸ਼ਨਜੀਤ ਸਿੰਘ ਦੀ ਦੇਖ-ਰੇਖ ਹੇਠ ਹੋਈਆਂ ਖੇਡਾਂ ਵਿਚ ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਸਮਾਜ ਸੇਵੀ ਪ੍ਰਿਤਪਾਲ ਸਿੰਘ ਤੀੜਾ ਅਤੇ ਨਿਸ਼ਚੈ ਚੈਰੀਟੇਬਲ ਟਰੱਸਟ ਦੇ ਕਾਰਕੁਨਾਂ ਨੇ ਵੀ ਸ਼ਿਰਕਤ ਕੀਤੀ।
ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਸਹਾਇਕ ਖੇਡ ਕਨਵੀਨਰ ਜਗਦੀਪ ਸਿੰਘ ਕਲੌਲੀ ਅਤੇ ਮਿਸ ਪ੍ਰੀਤੀ ਦੇ ਦੱਸਿਆ ਕਿ ਅੱਜ ਹੋਏ ਕਬੱਡੀ ਨੈਸ਼ਨਲ (ਕੁੜੀਆਂ) ਬਲਾਕ ਖਰੜ-2, ਕਬੱਡੀ ਨੈਸ਼ਨਲ (ਮੁੰਡੇ) ਖਰੜ-1, ਕਬੱਡੀ ਸਰਕਲ ਵਿੱਚ ਬਨੂੜ, ਖੋ-ਖੋ ਮੁੰਡੇ ਖਰੜ-3, ਖੋ-ਖੋ ਕੁੜੀਆਂ ਖਰੜ-2, ਰੱਸਾਕਸ਼ੀ ਖਰੜ-1 ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਓਵਰ ਆਲ ਟਰਾਫੀ ਬਲਾਕ ਖਰੜ-3 ਨੂੰ ਜਦਕਿ ਖਰੜ ਇੱਕ ਰਨਰ ਅੱਪ ਰਿਹਾ। ਇਸ ਮੌਕੇ ਬਲਾਕਾਂ ਦੇ ਬੀ ਪੀ ਈ ਓਜ਼ ਵਿੱਚ ਕਮਲਜੀਤ ਸਿੰਘ, ਗੁਰਮੀਤ ਕੌਰ, ਸਤਿੰਦਰ ਸਿੰਘ, ਜਸਵੀਰ ਕੌਰ, ਬਲਾਕ ਖੇਡ ਅਫ਼ਸਰਾਂ ਵਿੱਚ ਦਵਿੰਦਰ ਸਿੰਘ, ਜਸਵਿੰਦਰ ਸਿੰਘ, ਰਚਨਾ ਰਾਣੀ, ਸੁਖਵਿੰਦਰ ਕੌਰ, ਅਨੀਤਾ ਰਾਣੀ, ਅਰਵਿੰਦਰ ਸਿੰਘ ਪਿੰਕੀ, ਜਸਵਿੰਦਰ ਸਿੰਘ ਬੈਨੀਪਾਲ, ਰਵਿੰਦਰ ਪੱਪੀ ਅਤੇ ਤਜਿੰਦਰ ਸਿੰਘ ਹਾਜ਼ਰ ਸਨ।
Advertisement
Advertisement
