ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪੀੜਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ

ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹੜ੍ਹ ਪੀੜਤ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ।...
ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਡਾ. ਹਰਬੰਸ ਲਾਲ। -ਫ਼ੋਟੋ: ਸੂਦ
Advertisement

ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਾਅ ਦਾ ਨਾਅਰਾ ਚੇਤਨਾ ਮੰਚ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਹੜ੍ਹ ਪੀੜਤ ਲੋਕਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਏ ਸੰਕਟ ਕਾਰਣ ਸੰਸਥਾ ਵੱਲੋਂ 15 ਮੈਂਬਰੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਲੋਂ ਹੜ੍ਹਪੀੜਤਾਂ ਲਈ ਰਾਸ਼ਨ ਸਮੱਗਰੀ ਅਤੇ ਹੋਰ ਲੋੜੀਦਾ ਸਮਾਨ ਪੀੜਤ ਪਿੰਡਾਂ ਅਤੇ ਸ਼ਹਿਰਾਂ ਵਿਚ ਭੇਜਿਆ ਜਾਵੇਗਾ। ਇਸ ਸਬੰਧੀ ਉਨ੍ਹਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ’ਤੇ ਮਨਿਓਰਟੀ ਵਿੰਗ ਦੇ ਚੇਅਰਮੈਨ ਸੁੱਚਾ ਖਾਨ ਮਹਾਦੀਆਂ, ਪ੍ਰਭਜੋਤ ਸਿੰਘ ਪ੍ਰਭਾ ਸਾਬਕਾ ਸਰਪੰਚ ਕੋਟਲਾ ਫ਼ਾਜ਼ਲ , ਸੁਨੀਲ ਵਰਮਾ ਸੋਨੂੰ ਓਪੀ ਜਿਊਲਰਜ ਸਰਹਿੰਦ, ਵਿਪਨ ਵਰਮਾ ਬੱਬੂ, ਵਿਮਲ ਸ਼ਰਮਾ, ਗੁਰਦੀਪ ਸਿੰਘ ਭਾਗਨਪੁਰ, ਗੁਰਦੀਪ ਸਿੰਘ ਪ੍ਰਧਾਨ ਵਿਸ਼ਕਰਮਾ ਕਲੋਨੀ ਸਰਹਿੰਦ, ਗੁਰਮੇਲ ਕੌਰ ਸਰਹਿੰਦ, ਜਰਨੈਲ ਕੌਰ ਹਿਮਾਯੂੰਪੁਰਾ, ਕਮਲਜੀਤ ਕੌਰ ਜੰਡਾਲੀ, ਪ੍ਰਧਾਨ ਅਸ਼ੋਕ ਕੁਮਾਰ ਤਲਾਣੀਆਂ, ਰਾਣਾ ਸਿੰਘ ਰਾਮਪੁਰ, ਹਜ਼ਾਰਾ ਸਿੰਘ ਮੁਕਾਰੋਂਪੁਰ, ਲਖਵਿੰਦਰ ਸਿੰਘ ਮੰਡੋਫਲ, ਸੁਖਦੇਵ ਸਿੰਘ ਬੁਚੜੇ ਅਤੇ ਮਨਜੀਤ ਸਿੰਘ ਤਰਖਾਣ ਮਾਜਰਾ ਆਦਿ ਹਾਜ਼ਰ ਸਨ।

Advertisement
Advertisement
Show comments