ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਭ ਆਸਰਾ ਦੀ ਖਿਡਾਰਨ ਕੌਮਾਂਤਰੀ ਮੁਕਾਬਲੇ ਲਈ ਚੁਣੀ

ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੀ ਵਾਲੀਬਾਲ ਖਿਡਾਰਨ ਰਾਮੋ ਦੇਵੀ ਦੀ ਚੋਣ ਪੋਲੈਂਡ ਵਿੱਚ ਹੋਣ ਵਾਲੇ ਸਪੈਸ਼ਲ ਓਲੰਪਿਕ ਵਾਲੀਵਾਲ ਵਿਸ਼ਵ ਕੱਪ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ ਹੋਈ ਹੈ। ਇਸ ’ਤੇ ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕਾਂ ਨੇ ਖੁਸ਼ੀ ਦਾ...
ਪ੍ਰਭ ਆਸਰਾ ਦੇ ਪ੍ਰਬੰਧ ਸ਼ਮਸ਼ੇਰ ਸਿੰਘ ਤੇ ਰਜਿੰਦਰ ਕੌਰ ਰਾਮੋ ਦੇਵੀ ਨਾਲ।
Advertisement

ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੀ ਵਾਲੀਬਾਲ ਖਿਡਾਰਨ ਰਾਮੋ ਦੇਵੀ ਦੀ ਚੋਣ ਪੋਲੈਂਡ ਵਿੱਚ ਹੋਣ ਵਾਲੇ ਸਪੈਸ਼ਲ ਓਲੰਪਿਕ ਵਾਲੀਵਾਲ ਵਿਸ਼ਵ ਕੱਪ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ ਹੋਈ ਹੈ। ਇਸ ’ਤੇ ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਦਾ ਵਾਲੀਬਾਲ ਵਿਸ਼ਵ ਕੱਪ-2025 ਪੋਲੈਂਡ ਵਿੱਚ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਚੋਣ ਕੀਤੀ ਗਈ ਹੈ ਜਿਸ ਵਿੱਚ ਸੰਸਥਾ ਦੀ ਖਿਡਾਰਨ ਰਾਮੋ ਨੂੰ ਵੀ ਇਸ ਟੀਮ ਵਿੱਚ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੌਮੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਦਿਖਾਈ ਕਾਰਗੁਜ਼ਾਰੀ ਦੇ ਆਧਾਰ ’ਤੇ ਚੁਣੀ ਰਾਮੋ ਪੰਜਾਬ ਦੀ ਇੱਕੋ-ਇੱਕ ਖਿਡਾਰਨ ਹੈ ਜਿਸ ਨੂੰ ਦੇਸ਼ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਸੰਸਥਾ ਲਈ ਵੀ ਵੱਡੇ ਮਾਣ ਦੀ ਗੱਲ ਹੈ।

Advertisement

ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਲਾਵਾਰਿਸ, ਅਪਾਹਜਾਂ ਤੇ ਮੰਦਬੁੱਧੀ ਪ੍ਰਾਣੀਆਂ ਦੀ ਸੇਵਾ ਸੰਭਾਲ ਤੇ ਇਲਾਜ ਤੋਂ ਇਲਾਵਾ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵੀ ਨਿਰੰਤਰ ਯਤਨਸ਼ੀਲ ਹੈ।

Advertisement
Show comments