ਪਾਵਰ ਸਲੈਪ ਚੈਂਪੀਅਨ ਜੁਝਾਰ ਸਿੰਘ ਟਾਈਗਰ ਦਾ ਸਨਮਾਨ
ਦਿਓਲ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿੱਚ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤ ਕੇ ਚਮਕੌਰ ਸਾਹਿਬ ਅਤੇ ਪੰਜਾਬ ਦਾ ਨਾਮ ਚਮਕਾਉਣ ਵਾਲੇ ਵਿਸ਼ਵ ਚੈਂਪੀਅਨ ਜੁਝਾਰ ਸਿੰਘ ਟਾਈਗਰ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਉਰਫ ਸੰਗਤ ਸਿੰਘ ਦਾ ਸਿਰੋਪੇ, ਲੋਈ, ਯਾਦਗਾਰੀ ਚਿੰਨ੍ਹ ਅਤੇ ਨਗਦ ਰਾਸ਼ੀ ਭੇਟ ਕਰ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਜੁਝਾਰ ਸਿੰਘ ਦੀ ਭਵਿੱਖ ਦੀ ਖੁਰਾਕ ਦੀ ਜ਼ਿੰਮੇਵਾਰੀ ਵੀ ਫਾਊਂਡੇਸ਼ਨ ਵੱਲੋਂ ਚੁੱਕੀ ਗਈ। ਅੰਮ੍ਰਿਤ ਫਾਊਂਡੇਸ਼ਨ ਦੇ ਚੇਅਰਮੈਨ ਅੰਮ੍ਰਿਤ ਦਿਓਲ ਨੇ ਕਿਹਾ ਕਿ ਜੁਝਾਰ ਸਿੰਘ ਨੇ ਚਮਕੌਰ ਸਾਹਿਬ ਦ ਮਾਣ ਵਿੱਚ ਵਾਧਾ ਕੀਤਾ ਹੈ। ਸਮਾਜ ਸੇਵੀ ਜਸਪਾਲ ਸਿੰਘ ਦਿਓਲ ਨੇ ਕਿਹਾ ਜੁਝਾਰ ਸਿੰਘ ਨੇ ਦੁਨੀਆਂ ਭਰ ਦੇ ਲੋਕਾਂ ਦੀ ਪੰਜਾਬ ਦੇ ਨੌਜਵਾਨਾਂ ਪ੍ਰਤੀ ਬਣੀ ਮਿਥ ਨੂੰ ਤੋੜ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਨਹੀਂ ਹਨ। ਇਸ ਮੌਕੇ ਫਾਊਂਡੇਸ਼ਨ ਦੇ ਆਗੂ ਰਣਧੀਰ ਸਿੰਘ ਦਿਓਲ, ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਮੁੱਖ ਸਿੰਘ, ਹੈੱਡ ਗ੍ਰੰਥੀ ਜਸਬੀਰ ਸਿੰਘ, ਕਥਾਵਾਕ ਭਾਈ ਗੁਰਬਾਜ ਸਿੰਘ, ਜਥੇਦਾਰ ਪ੍ਰੀਤਮ ਸਿੰਘ, ਜਥੇਦਾਰ ਗੁਰਮੀਤ ਸਿੰਘ, ਡਾ. ਰਾਜਪਾਲ ਚੌਧਰੀ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਕੈਪਟਨ ਹਰਪਾਲ ਸਿੰਘ, ਨਰਿੰਦਰ ਸਿੰਘ ਸੋਲਖੀਆਂ, ਅਵਤਾਰ ਸਿੰਘ, ਰਣਜੀਤ ਸਿੰਘ ਧਾਰਨੀ ਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ।
