ਸਕੂਲ ਵਿੱਚ ਪੋਸਟਰ ਮੇਕਿੰਗ ਮੁਕਾਬਲਾ
ਕੇਂਦਰੀ ਪੋਲਟਰੀ ਵਿਕਾਸ ਸੰਗਠਨ, ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਮੱਛੀ ਪਾਲਣ, ਡੇਅਰੀ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਅਗਵਾਈ ਹੇਠ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਦੜੂਆ ਚੰਡੀਗੜ੍ਹ ’ਚ ਸਵੱਛਤਾ ਉਤਸਵ ਦੇ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਆਰੂਸ਼ੀ, ਮੁਕਤਾ ਅਤੇ ਅਨੁਸ਼ਕਾ...
Advertisement
ਕੇਂਦਰੀ ਪੋਲਟਰੀ ਵਿਕਾਸ ਸੰਗਠਨ, ਚੰਡੀਗੜ੍ਹ ਨੇ ਭਾਰਤ ਸਰਕਾਰ ਦੇ ਮੱਛੀ ਪਾਲਣ, ਡੇਅਰੀ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਅਗਵਾਈ ਹੇਠ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਦੜੂਆ ਚੰਡੀਗੜ੍ਹ ’ਚ ਸਵੱਛਤਾ ਉਤਸਵ ਦੇ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਆਰੂਸ਼ੀ, ਮੁਕਤਾ ਅਤੇ ਅਨੁਸ਼ਕਾ ਨੂੰ ਉਨ੍ਹਾਂ ਦੇ ਪੋਸਟਰਾਂ ਲਈ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦਿੱਤਾ ਗਿਆ। ਰਾਜਨੰਦਨੀ ਨੂੰ ਇਨਾਮ ਮਿਲਿਆ। ਸੀਪੀਡੀਓ ਡਾਇਰੈਕਟਰ ਡਾ. ਕਾਮਨਾ ਬਰਕਤਕੀ ਅਤੇ ਡਿਪਟੀ ਕਮਿਸ਼ਨਰ ਸੰਗਠਨ ਡਾ. ਗਗਨ ਗਰਗ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਡਾ. ਗਗਨ ਗਰਗ ਨੇ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਸਕੂਲ ਦੇ ਵਾਈਸ ਪ੍ਰਿੰਸੀਪਲ ਡਾ. ਅੰਜੂ ਮੌਦਗਿਲ ਨੇ ਧੰਨਵਾਦ ਕੀਤਾ।
Advertisement