ਜੋੜ ਮੇਲੇ ਦਾ ਪੋਸਟਰ ਜਾਰੀ
ਇੱਥੋਂ ਦੇ ਪ੍ਰਾਚੀਨ ਡੇਰਾ ਗੋਸਾਈਂਆਣਾ ਦੇ ਸਲਾਨਾ ਜੋੜ ਮੇਲੇ ਦਾ ਪੋਸਟਰ ਡੇਰਾ ਮੁਖੀ ਬਾਬਾ ਧੰਨਰਾਜ ਗਿਰ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਰਿਲੀਜ਼...
Advertisement
ਇੱਥੋਂ ਦੇ ਪ੍ਰਾਚੀਨ ਡੇਰਾ ਗੋਸਾਈਂਆਣਾ ਦੇ ਸਲਾਨਾ ਜੋੜ ਮੇਲੇ ਦਾ ਪੋਸਟਰ ਡੇਰਾ ਮੁਖੀ ਬਾਬਾ ਧੰਨਰਾਜ ਗਿਰ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਉੱਘੇ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਰਿਲੀਜ਼ ਕੀਤਾ। ਲੋਕ ਗਾਇਕ ਉਮਿੰਦਰ ਓਮਾ ਨੇ ਦੱਸਿਆ ਕਿ ਡੇਰਾ ਗੋਸਾਈਂਅਣਾ ਦਾ ਸਾਲਾਨਾ ਮੇਲਾ 24 ਤੇ 25 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮੇਲੇ ਵਿੱਚ ਪ੍ਰਸਿੱਧ ਗਾਇਕ ਜੋੜੀ ਅਮਰ ਅਰਸ਼ੀ ਤੇ ਨਰਿੰਦਰ ਜੋਤ, ਗੁਰਬਖਸ਼ ਸ਼ੌਕੀ ਅਤੇ ਹੋਰ ਗਾਇਕ ਤੇ ਕਲਾਕਾਰ ਹਾਜ਼ਰੀ ਭਰਨਗੇ। ਇਸ ਮੌਕੇ ਜੈ ਸਿੰਘ ਚੱਕਲਾ, ਸਾਬਕਾ ਕੌਂਸਲਰ ਮੁਕੇਸ਼ ਰਾਣਾ,ਗੁਰਸ਼ਰਨ ਸਿੰਘ ਬਿੰਦਰਖੀਆ, ਹੈਪੀ ਧੀਮਾਨ, ਅਮਨਦੀਪ ਸਿੰਘ ਰੌਕੀ, ਚਮਨ ਲਾਲ, ਤਰਿੰਦਰ ਤਾਰਾ ਅਤੇ ਰਤਨ ਬਾਈ ਹਾਜ਼ਰ ਸਨ।
Advertisement
Advertisement