ਨਿਆਂ ਸ਼ਹਿਰ ਬਡਾਲਾ ਦੇ ਕਬੱਡੀ ਕੱਪ ਦਾ ਪੋਸਟ ਜਾਰੀ
ਇੱਥੋਂ ਨੇੜਲੇ ਪਿੰਡ ਨਿਆਂ ਸ਼ਹਿਰ ਬਡਾਲਾ ਵਿੱਚ ਜਥੇਦਾਰ ਬਾਬਾ ਹਨੂਮਾਨ ਸਿੰਘ ਦੀ ਮਿਹਰ ਸਦਕਾ ਸਮੁੱਚੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਬੱਡੀ ਕੱਪ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਜਾਰੀ ਕੀਤਾ। ਪਡਿਆਲਾ ਨੇ ਦੱਸਿਆ ਕਿ 25...
Advertisement
ਇੱਥੋਂ ਨੇੜਲੇ ਪਿੰਡ ਨਿਆਂ ਸ਼ਹਿਰ ਬਡਾਲਾ ਵਿੱਚ ਜਥੇਦਾਰ ਬਾਬਾ ਹਨੂਮਾਨ ਸਿੰਘ ਦੀ ਮਿਹਰ ਸਦਕਾ ਸਮੁੱਚੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਛੇਵੇਂ ਕਬੱਡੀ ਕੱਪ ਦਾ ਪੋਸਟਰ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਜਾਰੀ ਕੀਤਾ। ਪਡਿਆਲਾ ਨੇ ਦੱਸਿਆ ਕਿ 25 ਨਵੰਬਰ ਨੂੰ ਪਿੰਡ ਨਿਆਂ ਸ਼ਹਿਰ ਬਡਾਲਾ (ਖਰੜ) ਵਿੱਚ ਇਹ ਕਬੱਡੀ ਕੱਪ ਹੋਵੇਗਾ। ਇਸ ਮੌਕੇ ਪਹਿਲਾ ਇਨਾਮ 91 ਹਜ਼ਾਰ, ਦੂਜਾ ਸਥਾਨ ’ਤੇ ਰਹਿਣ ਵਾਲਿਆਂ ਨੂੰ 71 ਹਜ਼ਾਰ ਰੁਪਏ ਨਕਦ ਦੇ ਕੇ ਸਨਮਾਨਿਆ ਜਾਵੇਗਾ। ਗਾਇਕ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਮਨੋਰੰਜਨ ਕਰਨਗੇ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ, ਸਰਪ੍ਰਸਤ ਸਾਹਿਬ ਸਿੰਘ, ਪ੍ਰਬੰਧਕ ਚਨਪ੍ਰੀਤ ਸਿੰਘ ਬਡਾਲੀ ਪੰਨੂ ਨਿਆਂ ਸ਼ਹਿਰ, ਦੀਪ ਰਾਜਪੂਤ, ਗੁਰੀ ਨਿਆਂ ਸ਼ਹਿਰ ਅਤੇ ਸੈਂਟੀ ਪੰਨੂਆ ਹਾਜ਼ਰ ਸਨ।
Advertisement
