ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਵੀਆਈਪੀ ਸਕਿਉਰਿਟੀ ’ਚ ਲੱਗੇ ਪੁਲੀਸ ਵਾਹਨ ਚੌਕਸੀ ਵਰਤਣ: ਡੀਜੀਪੀ

ਸਡ਼ਕ ’ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆੳੁਣ ਤੇ ਸਨਮਾਨ ਕਰਨ ਦੇ ਹੁਕਮ
Advertisement

ਲੈਫਨੀਨੈਂਟ ਜਨਰਲ ਸੇਵਾਮੁਕਤ ਡੀ ਐਸ ਹੁੱਡਾ ਦੇ ਪੰਜਾਬ ਪੁਲੀਸ ਦੇ ਸਕਿਉਰਿਟੀ ਵਿਚ ਲੱਗੇ ਇਕ ਵਾਹਨ ਵਲੋਂ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਦੋਸ਼ ਤੋਂ ਬਾਅਦ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਆਈਪੀ ਡਿਊਟੀ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕ ’ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਨਮਾਨਜਨਕ ਵਿਹਾਰ ਕਰਨ ਦੇ ਹੁਕਮ ਦਿੱਤੇ ਹਨ। ਸ੍ਰੀ ਹੁੱਡਾ ਨੇ ਦੋਸ਼ ਲਾਇਆ ਸੀ ਕਿ ਪੰਜਾਬ ਪੁਲੀਸ ਦੇ ਇਕ ਵਾਹਨ ਨੇ ਮੁਹਾਲੀ ਦੇ ਜ਼ੀਰਕਪੁਰ ਫਲਾਈਓਵਰ ’ਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਦੋਸ਼ ਲਾਉਣ ਤੋਂ ਬਾਅਦ ਇਸ ਮਾਮਲੇ ਵਿਚ ਐਕਸ ‘ਤੇ ਪੋਸਟ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਟੈਗ ਕੀਤਾ। ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲੀਸ ਦੁਰਵਿਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ’ਤੇ ਚਲਦੀ ਹੈ ਤੇ ਸੜਕ ’ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ। ਪੀਟੀਆਈ

Advertisement
Advertisement
Tags :
D S HoodaDGP Gaurav YadavLieutenant General D S Hooda
Show comments