ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਥਾਣੇ ਦੇ ਘਿਰਾਓ ਦੀ ਚਿਤਾਵਨੀ ਮਗਰੋਂ ਪੁਲੀਸ ਵੱਲੋਂ ਚਲਾਨ ਪੇੇਸ਼

ਖੇਤ ਮਜ਼ਦੂਰ ਯੂਨੀਅਨ ਅਤੇ ਡਾ. ਅੰਬੇਡਕਰ ਸਭਾ ਵੱਲੋਂ ਢਾਈ ਸਾਲ ਪਹਿਲਾਂ ਸੜਕ ਹਾਦਸੇ ਵਿਚ ਮਾਰੇ ਗਏ ਗਗਨਦੀਪ ਸਿੰਘ ਪਿੰਡ ਚੰਗੇਰਾ ਅਤੇ ਸ਼ਿੰਦਾ ਸਿੰਘ ਪਿੰਡ ਖਲੌਰ ਦੇ ਕੇਸ ਦਾ ਅਦਾਲਤ ਵਿੱਚ ਚਲਾਨ ਪੇਸ਼ ਨਾ ਕੀਤੇ ਜਾਣ ਦੇ ਰੋਸ ਵਜੋਂ 23 ਸਤੰਬਰ...
ਰੈਲੀ ਕਰਦੇ ਹੋਏ ਪੀੜਤ ਪਰਿਵਾਰ ਅਤੇ ਜਥੇਬੰਦੀਆਂ ਦੇ ਕਾਰਕੁਨ।
Advertisement

ਖੇਤ ਮਜ਼ਦੂਰ ਯੂਨੀਅਨ ਅਤੇ ਡਾ. ਅੰਬੇਡਕਰ ਸਭਾ ਵੱਲੋਂ ਢਾਈ ਸਾਲ ਪਹਿਲਾਂ ਸੜਕ ਹਾਦਸੇ ਵਿਚ ਮਾਰੇ ਗਏ ਗਗਨਦੀਪ ਸਿੰਘ ਪਿੰਡ ਚੰਗੇਰਾ ਅਤੇ ਸ਼ਿੰਦਾ ਸਿੰਘ ਪਿੰਡ ਖਲੌਰ ਦੇ ਕੇਸ ਦਾ ਅਦਾਲਤ ਵਿੱਚ ਚਲਾਨ ਪੇਸ਼ ਨਾ ਕੀਤੇ ਜਾਣ ਦੇ ਰੋਸ ਵਜੋਂ 23 ਸਤੰਬਰ ਨੂੰ ਬਨੂੜ ਥਾਣੇ ਦੇ ਘਿਰਾਓ ਦੀ ਚਿਤਾਵਨੀ ਮਗਰੋਂ ਲੰਘੇ ਸ਼ਨਿਚਰਵਾਰ ਨੂੰ ਪੁਲੀਸ ਨੇ ਚਲਾਨ ਪੇਸ਼ ਕਰ ਦਿੱਤਾ। ਇਸ ਮਗਰੋਂ ਅੱਜ ਦੋਵੇਂ ਜਥੇਬੰਦੀਆਂ ਅਤੇ ਪੀੜਤ ਪਰਿਵਾਰਾਂ ਨੇ ਥਾਣੇ ਦੇ ਘਿਰਾਓ ਦਾ ਸੱਦਾ ਵਾਪਸ ਲੈਣ ਉਪਰੰਤ ਥਾਣੇ ਦੇ ਨੇੜੇ ਪੈਂਦੇ ਪਾਰਕ ਵਿਚ ਰੈਲੀ ਕੀਤੀ।

ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਤਪਾਲ ਸਿੰਘ ਰਾਜੋਮਾਜਰਾ, ਸਭਾ ਦੇ ਆਗੂ ਜਗਤਾਰ ਸਿੰਘ ਜੱਗੀ ਦੀ ਅਗਵਾਈ ਹੇਠ ਲੋਕ ਪਾਰਕ ਵਿੱਚ ਇਕੱਠੇ ਹੋਏ। ਇਸ ਮੌਕੇ ਸੀਪੀਐੱਮ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਕਿਸਾਨ ਆਗੂ ਮੋਹਨ ਸਿੰਘ ਸੋਢੀ, ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ ਬਨੂੜ, ਸਭਾ ਦੇ ਆਗੂ ਨੇਤਰ ਸਿੰਘ ਨਾਭਾ, ਹਰਵਿੰਦਰ ਸਿੰਘ ਮਨੌਲੀ ਸੂਰਤ, ਦੇਸ ਰਾਜ, ਹਰਨੇਕ ਸਿੰਘ ਨੰਡਿਆਲੀ ਨੇ ਚਲਾਨ ਵਿਚ ਹੋਈ ਦੇਰੀ ਲਈ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ। ਇਸ ਮੌਕੇ ਮ੍ਰਿਤਕ ਗਗਨਦੀਪ ਦੇ ਪਿਤਾ ਰਘਬੀਰ ਸਿੰਘ, ਮਾਤਾ ਰੀਨਾ ਰਾਣੀ, ਭੈਣ ਕੁਸ਼ਲਦੀਪ ਕੌਰ, ਭਰਾ ਹਰਮਨਜੋਤ ਸਿੰਘ, ਸਕੁੰਤਲਾ ਦੇਵੀ, ਦਾਦੀ ਸਤਿਆ, ਸਰੋਜ ਰਾਣੀ ਨੇ ਇਨਸਾਫ਼ ਦੀ ਮੰਗ ਕੀਤੀ।

Advertisement

ਮਾਮਲਾ ਧਿਆਨ ਵਿਚ ਆਉਂਦੇ ਹੀ ਕੀਤੀ ਕਾਰਵਾਈ: ਥਾਣਾ ਮੁਖੀ

ਬਨੂੜ ਦੇ ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਹੀ ਇੱਥੇ ਤਾਇਨਾਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਦੋਂ ਹੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਮਾਮਲੇ ਦੇ ਆਈ ਓ ਤੋਂ ਹਦਾਇਤਾਂ ਦੇ ਕੇ ਚਲਾਨ ਤਿਆਰ ਕਰਾਉਣ ਉਪਰੰਤ ਕਾਨੂੰਨੀ ਮਾਹਿਰਾਂ ਤੋਂ ਪਾਸ ਕਰਾ ਕੇ ਅਦਾਲਤ ਵਿਚ ਪੇਸ਼ ਕਰਵਾ ਦਿੱਤਾ ਹੈ।

Advertisement
Show comments