ਪੁਲੀਸ ਨੇ ਲਾਪਤਾ ਬੱਚਾ ਪਰਿਵਾਰ ਨੂੰ ਸੌਂਪਿਆ
ਪੰਚਕੂਲਾ ਪੁਲੀਸ ਨੇ 13 ਸਾਲਾ ਲਾਪਤਾ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰ ਹਵਾਲੇ ਕੀਤਾ ਹੈ। ਇਹ ਮਾਮਲਾ ਪੁਲੀਸ ਕਮਿਸ਼ਨਰ ਸ਼ਿਵਾਸ ਕਵੀਰਾਜ ਦੀ ਅਗਵਾਈ ਅਤੇ ਡੀਸੀਪੀ ਸ੍ਰਿਸ਼ਟੀ ਗੁਪਤਾ ਦੀ ਅਗਵਾਈ ਹੇਠ ਸੈਕਟਰ-20 ਥਾਣੇ ਵੱਲੋਂ ਹੱਲ ਕੀਤਾ ਗਿਆ। ਡੀਸੀਪੀ ਸ੍ਰਿਸ਼ਟੀ ਗੁਪਤਾ...
Advertisement
ਪੰਚਕੂਲਾ ਪੁਲੀਸ ਨੇ 13 ਸਾਲਾ ਲਾਪਤਾ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰ ਹਵਾਲੇ ਕੀਤਾ ਹੈ। ਇਹ ਮਾਮਲਾ ਪੁਲੀਸ ਕਮਿਸ਼ਨਰ ਸ਼ਿਵਾਸ ਕਵੀਰਾਜ ਦੀ ਅਗਵਾਈ ਅਤੇ ਡੀਸੀਪੀ ਸ੍ਰਿਸ਼ਟੀ ਗੁਪਤਾ ਦੀ ਅਗਵਾਈ ਹੇਠ ਸੈਕਟਰ-20 ਥਾਣੇ ਵੱਲੋਂ ਹੱਲ ਕੀਤਾ ਗਿਆ। ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਦੱਸਿਆ ਕਿ 21 ਅਗਸਤ ਨੂੰ ਸਵੇਰੇ 9:30 ਵਜੇ ਸੈਕਟਰ-20 ਥਾਣੇ ਨੂੰ ਸੂਚਨਾ ਮਿਲੀ ਸੀ ਕਿ ਇੱਕ ਨਾਬਾਲਗ ਬੱਚੇ ਨੂੰ ਅਗਵਾ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਸਟੇਸ਼ਨ ਇੰਚਾਰਜ ਇੰਸਪੈਕਟਰ ਸੋਮਬੀਰ ਢਾਕਾ ਅਤੇ ਉਨ੍ਹਾਂ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਕਿ ਬੱਚੇ ਨੂੰ ਅਗਵਾ ਨਹੀਂ ਕੀਤਾ ਗਿਆ ਸਗੋਂ ਉਹ ਆਪਣੀ ਮਾਂ ਵੱਲੋਂ ਝਿੜਕਣ ਤੋਂ ਬਾਅਦ ਗੁੱਸੇ ਵਿੱਚ ਘਰੋਂ ਚਲਾ ਗਿਆ ਸੀ। ਇਸ ਦੌਰਾਨ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਇੱਕ ਯਾਤਰੀ ਨੇ ਬੱਚੇ ਦੇ ਘਰ ਫ਼ੋਨ ਕੀਤਾ ਅਤੇ ਸਾਰੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ’ਤੇ ਸਟੇਸ਼ਨ ਇੰਚਾਰਜ ਇੰਸਪੈਕਟਰ ਸੋਮਬੀਰ ਢਾਕਾ ਨੇ ਜੀਆਰਪੀ ਚੌਕੀ ਨਾਲ ਤਾਲਮੇਲ ਕੀਤਾ ਅਤੇ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲੀਸ ਟੀਮ ਨੇ ਬੱਚੇ ਨੂੰ ਸੁਰੱਖਿਅਤ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ
Advertisement
Advertisement