ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਤੇ ਖਾਬ’ ਰਿਲੀਜ਼

ਹਰਦੇਵ ਚੌਹਾਨ ਚੰਡੀਗੜ੍ਹ, 28 ਜਨਵਰੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਵੀ ਅਤੇ ਗੀਤਕਾਰ ਡਾ. ਮੇਹਰ ਮਾਣਕ ਦੇ ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਤੇ ਖ਼ਾਬ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਇਹ ਕਿਤਾਬ...
ਪੁਸਤਕ ਰਿਲੀਜ਼ ਕਰਦੀਆਂ ਹੋਈਆਂ ਸ਼ਖ਼ਸੀਅਤਾਂ।
Advertisement

ਹਰਦੇਵ ਚੌਹਾਨ

ਚੰਡੀਗੜ੍ਹ, 28 ਜਨਵਰੀ

Advertisement

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਕਵੀ ਅਤੇ ਗੀਤਕਾਰ ਡਾ. ਮੇਹਰ ਮਾਣਕ ਦੇ ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਤੇ ਖ਼ਾਬ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਇਹ ਕਿਤਾਬ ਪਾਣੀਆਂ ਰਾਹੀਂ ਪੰਜਾਬ ਦੀ ਸਰਜ਼ਮੀਨ ਦੀ ਚਰਚਾ ਕਰਦੀ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਸ ਕਿਤਾਬ ਵਿੱਚ ਤੋਲ-ਤੁਕਾਂਤ ਦੀ ਪ੍ਰਗੀਤਕ ਲੈਅ ਦੀ ਇਕਸਾਰਤਾ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ। ਮੁੱਖ ਮਹਿਮਾਨ ਰਾਇਤ-ਬਾਹਰਾ ਯੂਨੀਵਰਸਿਟੀ ਦੇ ਵੀਸੀ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬੇਹਤਰੀ ਵਾਸਤੇ ਰਲ ਕੇ ਮਾਰੇ ਗਏ ਹੰਭਲੇ ਹੀ ਸਾਰਥਕ ਸਿੱਧ ਹੋਣਗੇ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਮਨੁੱਖੀ ਮਾਨਸਿਕਤਾ ਸਮੁੰਦਰਾਂ ਨਾਲੋਂ ਵਧੇਰੇ ਦਰਿਆਵਾਂ ਨਾਲ ਜੁੜੀ ਹੋਈ ਹੈ। ਜਲੌਰ ਸਿੰਘ ਖੀਵਾ ਨੇ ਕਿਹਾ ਕਿ ਮਾਣਕ ਦੀ ਕਲਮ ਸਮੱਗਰ ਰੂਪ ਵਿਚ ਦਰਿਆਵਾਂ ਦੀ ਗੱਲ ਕਰਦੀ ਹੈ। ਡਾ. ਅਵਤਾਰ ਸਿੰਘ ਪਤੰਗ ਦਾ ਕਹਿਣਾ ਸੀ ਕਿ ਚੇਤਨਾ ਅਤੇ ਸੰਵੇਦਨਾ ਹੀ ਮਿਆਰੀ ਗੱਲ ਅਖਵਾ ਜਾਂਦੀ ਹੈ। ਵਿਸ਼ੇਸ਼ ਮਹਿਮਾਨ ਡਾ. ਯੋਗਰਾਜ ਅੰਗਰੀਸ਼ ਨੇ ਮੇਹਰ ਮਾਣਕ ਦੀ ਕਲਮ ਨੂੰ ਸਿਰਜਨਾਤਮਕ ਦ੍ਰਿਸ਼ਟੀਕੋਣ ਤੋਂ ਉੱਚ ਦਰਜੇ ਦੀ ਕਵਿਤਾ ਰਚਨ ਦੇ ਪੱਧਰ ਤੇ ਖਰੀ ਦੱਸਿਆ।

Advertisement
Show comments