ਪੀਐੱਮ ਈ-ਬੱਸ ਸੇਵਾ: ਡੀਸੀ ਵੱਲੋਂ ਹਿੱਸੇਦਾਰ ਵਿਭਾਗਾਂ ਨਾਲ ਰੂਟ ਪਲਾਨ ਬਾਰੇ ਚਰਚਾ
ਪੱਤਰ ਪ੍ਰੇਰਕ ਐੱਸਏਐੱਸ ਨਗਰ (ਮੁਹਾਲੀ), 27 ਅਪਰੈਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਪੀਐੱਮ ਈ-ਬੱਸ ਸੇਵਾ ਯੋਜਨਾ ਦਾ ਹਿੱਸਾ ਬਣਨ ਉਪਰੰਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹਿੱਸੇਦਾਰਾਂ ਵਿਭਾਗਾਂ ਨਾਲ ਰੂਟ ਪਲਾਨ ਨਿਰਧਾਰਿਤ ਕਰਨ ਲਈ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ...
Advertisement
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 27 ਅਪਰੈਲ
Advertisement
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਪੀਐੱਮ ਈ-ਬੱਸ ਸੇਵਾ ਯੋਜਨਾ ਦਾ ਹਿੱਸਾ ਬਣਨ ਉਪਰੰਤ ਮੁਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਹਿੱਸੇਦਾਰਾਂ ਵਿਭਾਗਾਂ ਨਾਲ ਰੂਟ ਪਲਾਨ ਨਿਰਧਾਰਿਤ ਕਰਨ ਲਈ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅੱਠ ਰੂਟਾਂ ’ਤੇ ਲਗਭਗ 100 ਬੱਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਦੀ ਦੂਰੀ 17 ਤੋਂ 32 ਕਿੱਲੋਮੀਟਰ ਤੱਕ ਹੋਵੇਗੀ ਅਤੇ ਹਰ 15 ਮਿੰਟ ਬਾਅਦ ਬੱਸ ਉਪਲਬਧ ਹੋਵੇਗੀ। ਡੀਸੀ ਕੋਮਲ ਮਿੱਤਲ ਨੇ ਦੱਸਿਆ ਕਿ ਸਥਾਨਕ ਸੜਕਾਂ ’ਤੇ ਵਾਹਨ ਗਤੀਸ਼ੀਲਤਾ ਨੂੰ ਜਨਤਕ ਆਵਾਜਾਈ ਨਾਲ ਜੋੜ ਕੇ ਸੌਖਾ ਬਣਾਉਣ ਅਤੇ ਇਸ ਯੋਜਨਾ ਦਾ ਲਾਭ ਉਠਾਉਣ ਲਈ ਮੁਹਾਲੀ ਨਗਰ ਨਿਗਮ ਸਮੇਤ ਸਮੂਹ ਨਗਰ ਕੌਂਸਲਾਂ, ਗਮਾਡਾ ਅਤੇ ਟਰਾਂਸਪੋਰਟ ਵਿਭਾਗਾਂ ਜਿਹੇ ਵੱਖ-ਵੱਖ ਹਿੱਸੇਦਾਰਾਂ ਨੂੰ ਸਮੇਂ ਸਿਰ ਮੰਤਰਾਲੇ ਨੂੰ ਪ੍ਰਸਤਾਵ ਭੇਜਣ ਲਈ ਕਿਹਾ ਗਿਆ ਹੈ।
Advertisement