ਖਿਡਾਰਨ ਜੈਸਮੀਨ ਖੱਟੜਾ ਦਾ ਸਨਮਾਨ
ਬਲਾਕ ਨੂਰਪੁਰ ਬੇਦੀ ਦੇ ਪਿੰਡ ਥਾਣਾ ਦੀ ਜੰਮਪਲ ਅਤੇ ਬੀ ਜੇ ਐੱਸ ਸਕੂਲ ਸਮੁੰਦੜੀਆਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਜਾਪੀ ਖੱਟੜਾ ਨੇ ਏਸ਼ੀਅਨ ਯੂਥ ਗੇਮਜ਼-2025 ਵਿੱਚ ਕਾਂਸੀ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਚਮਕਾਇਆ ਹੈ। ਪੰਜਾਬ ਰਾਜ ਸੈਣੀ ਵੈੱਲਫੇਅਰ...
Advertisement
ਬਲਾਕ ਨੂਰਪੁਰ ਬੇਦੀ ਦੇ ਪਿੰਡ ਥਾਣਾ ਦੀ ਜੰਮਪਲ ਅਤੇ ਬੀ ਜੇ ਐੱਸ ਸਕੂਲ ਸਮੁੰਦੜੀਆਂ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਜੈਸਮੀਨ ਜਾਪੀ ਖੱਟੜਾ ਨੇ ਏਸ਼ੀਅਨ ਯੂਥ ਗੇਮਜ਼-2025 ਵਿੱਚ ਕਾਂਸੀ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਚਮਕਾਇਆ ਹੈ। ਪੰਜਾਬ ਰਾਜ ਸੈਣੀ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਨੇ ਜੈਸਮਿਨ ਜਾਪੀ ਖੱਟੜਾ ਨੂੰ ਅਤੇ ਉਸ ਦੇ ਕੋਚ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਮੁਕਾਰੀ ਨੇ ਜਾਪੀ ਖੱਟੜਾ ਦੇ ਘਰ ਜਾ ਕੇ ਉਸ ਦਾ ਸਨਮਾਨ ਕੀਤਾ। ਕੋਚ ਬਲਵਿੰਦਰ ਸਿੰਘ ਸਮੁੰਦੜੀਆਂ ਨੇ ਦੱਸਿਆ ਕਿ ਜਾਪੀ ਪਹਿਲਾਂ ਵੀ ਤਗ਼ਮੇ ਜਿੱਤ ਚੁੱਕੀ ਹੈ। ਇਸ ਮੌਕੇ ਜਾਪੀ ਦਾ ਪਿਤਾ ਸੁਰਜੀਤ ਸਿੰਘ ਖੱਟੜਾ, ਅਮਿਤ ਸੈਣੀ, ਰਾਧੇ ਸੈਣੀ, ਦੀਪਕ ਸੈਣੀ, ਸੀਰਤ ਸੈਣੀ ਅਤੇ ਨਰਿੰਦਰ ਸਿੰਘ ਸੈਣੀ ਹਾਜ਼ਰ ਸਨ।
Advertisement
Advertisement
