ਕਾਲਜ ਕੈਂਪਸ ’ਚ ਪਲੇਸਮੈਂਟ ਡਰਾਈਵ
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਭਾਰਤਲੌਜਿਕ ਅਦਾਰੇ ਵੱਲੋਂ ਬੀ ਟੈੱਕ (ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ) ਅਤੇ ਬੀ ਸੀ ਏ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਕੀਤੀ ਗਈ। ਭਰਤੀ ਪ੍ਰਕਿਰਿਆ ਵਿੱਚ ਪਹਿਲਾਂ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ ਗਿਆ...
Advertisement
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿੱਚ ਭਾਰਤਲੌਜਿਕ ਅਦਾਰੇ ਵੱਲੋਂ ਬੀ ਟੈੱਕ (ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ) ਅਤੇ ਬੀ ਸੀ ਏ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਕੀਤੀ ਗਈ। ਭਰਤੀ ਪ੍ਰਕਿਰਿਆ ਵਿੱਚ ਪਹਿਲਾਂ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ ਗਿਆ ਅਤੇ ਉਸ ਉਪਰੰਤ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਇੰਟਰਵਿਊ ਲਈ ਗਈ। ਇਸ ਉਪਰੰਤ ਤਿੰਨ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਅਤੇ ਇਨ੍ਹਾਂ ਨੂੰ ਜਨਵਰੀ 2026 ਵਿਚ ਨੌਕਰੀ ਸੰਭਾਲਣ ਲਈ ਕਿਹਾ ਗਿਆ। ਟਰੇਨਿੰਗ ਐਂਡ ਪਲੇਸਮੈਂਟ ਡਿਪਾਰਟਮੇਂਟ ਦੇ ਮੁਖੀ ਜਸਪ੍ਰੀਤ ਸਿੰਘ ਓਬਰਾਏ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਉਪਰਾਲੇ ਦੀ ਸ਼ਲਾਘਾ ਕੀਤੀ।
Advertisement
Advertisement
