ਕੌਂਸਲ ਮੁਲਾਜ਼ਮਾਂ ਦੀ ਹੜਤਾਲ ਕਾਰਨ ਖਰੜ ਵਿੱਚ ਲੱਗੇ ਗੰਦਗੀ ਦੇ ਢੇਰ
ਪੰਜਾਬ ਸਰਕਾਰ ਵੱਲੋਂ ਸੀਵਰੇਜ ਦੀ ਮੈਂਟੀਨੈਂਸ ਅਤੇ ਡੋਰ-ਟੂ-ਡੋਰ ਸੋਲਿਡ ਵੇਸਟ ਦਾ ਕੰਮ ਠੇਕੇ ’ਤੇ ਦੇਣ ਦੀ ਯੋਜਨਾ ਦੇ ਵਿਰੁੱਧ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਬੀਤੇ ਦਿਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਾਰਨ ਖਰੜ ਵਿਚ ਗੰਦਗੀ ਦੇ ਢੇਰ ਲੱਗ ਗਏ ਹਨ।...
Advertisement
ਪੰਜਾਬ ਸਰਕਾਰ ਵੱਲੋਂ ਸੀਵਰੇਜ ਦੀ ਮੈਂਟੀਨੈਂਸ ਅਤੇ ਡੋਰ-ਟੂ-ਡੋਰ ਸੋਲਿਡ ਵੇਸਟ ਦਾ ਕੰਮ ਠੇਕੇ ’ਤੇ ਦੇਣ ਦੀ ਯੋਜਨਾ ਦੇ ਵਿਰੁੱਧ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਬੀਤੇ ਦਿਨ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਾਰਨ ਖਰੜ ਵਿਚ ਗੰਦਗੀ ਦੇ ਢੇਰ ਲੱਗ ਗਏ ਹਨ।
ਆਰਿਆ ਕਾਲਜ ਰੋਡ ’ਤੇ ਦਸਹਿਰਾ ਗਰਾਊਂਡ ਅੱਗੇ ਲੱਗੇ ਢੇਰਾਂ ਦੇ ਕੋਲੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਮਿਉਂਸਿਪਲ ਐਂਪਲਾਈਜ਼ ਯੂਨੀਅਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਖਰੜ ਦੇ ਸਕੱਤਰ ਜੀ ਐਮ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਇਸ ਫੈਸਲੇ ਨੂੰ ਵਾਪਿਸ ਨਹੀਂ ਲੈਂਦੀ, ਇਹ ਹੜਤਾਲ ਜਾਰੀ ਰਹੇਗੀ।
Advertisement
Advertisement