ਪੀਜੀਆਈ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੇਵਾਮੁਕਤ ਵਰਕਰਾਂ ਦਾ ਸਨਮਾਨ
ਪੀ.ਜੀ.ਆਈ. ਚੰਡੀਗੜ੍ਹ ਵਿੱਚ ਪ੍ਰਾਈਵੇਟ ਕੰਪਨੀ ਅਧਿਨ ਸੇਵਾਵਾਂ ਨਿਭਾਉਂਦੇ ਆ ਰਹੇ ਕੰਟਰੈਕਟ ਵਰਕਰਾਂ ਨੂੰ 60 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤੀ ਦਿੱਤੀ ਗਈ। ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਇੱਕ ਸਮਾਗਮ ਕਰਕੇ ਇਨ੍ਹਾਂ ਸੇਵਾਮੁਕਤ ਕੰਟਰੈਕਟ ਵਰਕਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਕੰਪਨੀ...
Advertisement
ਪੀ.ਜੀ.ਆਈ. ਚੰਡੀਗੜ੍ਹ ਵਿੱਚ ਪ੍ਰਾਈਵੇਟ ਕੰਪਨੀ ਅਧਿਨ ਸੇਵਾਵਾਂ ਨਿਭਾਉਂਦੇ ਆ ਰਹੇ ਕੰਟਰੈਕਟ ਵਰਕਰਾਂ ਨੂੰ 60 ਸਾਲ ਦੀ ਸੇਵਾ ਤੋਂ ਬਾਅਦ ਸੇਵਾਮੁਕਤੀ ਦਿੱਤੀ ਗਈ। ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਇੱਕ ਸਮਾਗਮ ਕਰਕੇ ਇਨ੍ਹਾਂ ਸੇਵਾਮੁਕਤ ਕੰਟਰੈਕਟ ਵਰਕਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਕੰਪਨੀ ਮੈਨੇਜਰ ਸਰਬਜੀਤ ਕੌਰ ਸਮੇਤ ਵਰਕਰਜ਼ ਯੂਨੀਅਨ ਦੇ ਕਾਰਜਕਾਰੀ ਵਿਕਰਮਜੀਤ ਸਿੰਘ, ਹਿਮਾਂਸ਼ੂ, ਆਸ਼ੂ ਚੌਧਰੀ, ਗੁਰਦੀਪ ਸਿੰਘ ਅਤੇ ਮਹਿਲਾ ਕੰਟਰੈਕਟ ਵਰਕਰਜ਼ ਯੂਨੀਅਨ ਦੀ ਪ੍ਰਧਾਨ ਗੁਰਦੀਪ ਕੌਰ ਨੇ ਵੀ ਸ਼ਿਰਕਤ ਕੀਤੀ। ਹਰੇਕ ਸੇਵਾਮੁਕਤ ਕੰਟਰੈਕਟ ਵਰਕਰ ਨੂੰ ਟਰਾਫੀ, ਕੰਬਲ ਆਦਿ ਭੇਟ ਕੀਤੇ ਗਏ।
ਯੂਨੀਅਨ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਸਕੱਤਰ ਹਿਮਾਂਸ਼ੂ ਨੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਪੀਜੀਆਈ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
Advertisement
Advertisement