ਲੋਕਾਂ ਕੋਲ ‘ਆਪ’ ਨੂੰ ਜਵਾਬ ਦੇਣ ਦਾ ਮੌਕਾ: ਕੰਗ
ਹਲਕਾ ਖਰੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਹਲਕੇ ਖਰੜ ਦੇ ਜ਼ੋਨਾਂ ਦੇ ਲਗਾਤਾਰ ਦੌਰੇ ਤਹਿਤ ਬਲਾਕ ਖਰੜ ਦੇ ਪਿੰਡਾਂ/ਜ਼ੋਨਾਂ ਸਵਾੜਾ, ਝੰਜੇੜੀ, ਮੱਛਲੀ ਕਲਾ ਅਤੇ ਚਡਿਆਲਾ ਵਿੱਚ ਪਾਰਟੀ...
Advertisement
ਹਲਕਾ ਖਰੜ ਤੋਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਹਲਕੇ ਖਰੜ ਦੇ ਜ਼ੋਨਾਂ ਦੇ ਲਗਾਤਾਰ ਦੌਰੇ ਤਹਿਤ ਬਲਾਕ ਖਰੜ ਦੇ ਪਿੰਡਾਂ/ਜ਼ੋਨਾਂ ਸਵਾੜਾ, ਝੰਜੇੜੀ, ਮੱਛਲੀ ਕਲਾ ਅਤੇ ਚਡਿਆਲਾ ਵਿੱਚ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦਿਆਂ ਨੂੰ ਵੋਟਰਾਂ ਨੂੰ ‘ਆਪ’ ਸਰਕਾਰ ਨੂੰ ਜਵਾਬ ਦੇਣ ਦੀ ਅਪੀਲ ਕੀਤੀ। ਸਾਬਕਾ ਮੰਤਰੀ ਕੰਗ ਨੇ ਕਿਹਾ, ‘‘ਸੂਬੇ ਦੀ ‘ਆਪ’ ਸਰਕਾਰ ਨੇ ਪੰਜਾਬ ਵਿੱਚ ਅਤੇ ਖਾਸ ਤੌਰ ਤੇ ਖਰੜ ਦੇ ਬਲਾਕ ਮਾਜਰੀ ਤੇ ਖਰੜ ਦੇ ਪਿੰਡਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕੀਤਾ ਹੈ ਤੇ ਨਵੀਆਂ ਚੁਣੀਆਂ ਪੰਚਾਇਤਾਂ ਗਰਾਂਟਾਂ ਤੋਂ ਵਾਂਝੀਆਂ ਹਨ। ਹੁਣ ਸਾਡੇ ਪਿੰਡਾਂ ਦੇ ਭੈਣਾਂ-ਭਰਾਵਾਂ ਲਈ ਇਨ੍ਹਾਂ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ‘ਆਪ’ ਨੂੰ ਵੋਟਾਂ ਨਾ ਪਾ ਕੇ ਜਵਾਬ ਦੇਣ ਦਾ ਸੁਨਹਿਰੀ ਮੌਕਾ ਹੈ।’’
Advertisement
Advertisement
