ਸੜਕ ’ਚ ਪਏ ਖੱਡਿਆਂ ਤੋਂ ਅੱਕੇ ਲੋਕਾਂ ਨੇ ਲਾਇਆ ਧਰਨਾ
ਸੀਵਰੇਜ ਬੋਰਡ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Advertisement
ਸਰਹਿੰਦ ਗੁਰਦੁਆਰਾ ਵਿਸ਼ਕਰਮਾ ਭਵਨ ਨੇੜੇ ਸੜਕ ਵਿੱਚ ਪਏ ਖੱਡਿਆਂ ਤੋਂ ਤੰਗ ਹੋਏ ਲੋਕਾਂ ਨੇ ਧਰਨਾ ਲਗਾ ਕੇ ਸੀਵਰੇਜ ਬੋਰਡ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਕੌਂਸਲਰ ਗੁਲਸ਼ਨ ਰਾਏ ਬੋਬੀ, ਜਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ, ਸੀਨੀਅਰ ਕਾਂਗਰਸ ਆਗੂ ਨਰਿੰਦਰ ਕੁਮਾਰ ਪ੍ਰਿੰਸ, ਮਨਜੀਤ ਸ਼ਰਮਾ ਅਤੇ ਸਮਾਜ ਸੇਵਕ ਜੈ ਸਿੰਘ ਬਾੜਾ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਦੁਨੀਆਂ ਵਿੱਚੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਜਦੋਂ ਇਨ੍ਹਾਂ ਖੱਡਿਆਂ ਕਾਰਨ ਸੰਗਤ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਸੇ ਧਿਆਨ ਨਾ ਦਿਤਾ ਤਾਂ ਸੰਘਰਸ ਤੇਜ ਕੀਤਾ ਜਾਵੇਗਾ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਸੀਵਰੇਜ ਬੋਰਡ ਵੱਲੋਂ 10 ਸਾਲ ਦਾ ਟੈਂਡਰ ਲਾਇਆ ਸੀ ਜੋ 2026 ਤੱਕ ਹੈ। ਉਨ੍ਹਾਂ ਵੱਲੋਂ ਇਹ ਸੜਕ ਬਣਾਈ ਜਾਣੀ ਸੀ ਪਰ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਜਲਦੀ ਇਸ ਸੜਕ ਨੂੰ ਬਣਾਇਆ ਜਾਵੇਗਾ। ਇਸ ਮੌਕੇ ਵਿਜੇ ਕੁਮਾਰ, ਹਰਮੀਤ ਸਿੰਘ ਸੱਘੂ, ਕੁਲਦੀਪ ਸਿੰਘ, ਹਰਬੰਸ ਸਿੰਘ, ਵਿਨੇ ਮਹਿੰਦਰ, ਗੁਰਦੇਵ ਕੁਮਾਰ, ਸਪਿੰਦਰ ਕੁਮਾਰ, ਚੇਤਨ ਕੁਮਾਰ, ਗੁਰਦੇਵ, ਮਹਿੰਦਰ ਕੁਮਾਰ, ਕਿਰਨ ਬਾਲਾ, ਵਿਜੇ ਕੁਮਾਰ, ਰਜਿੰਦਰ ਕੁਮਾਰ, ਗੁਰਮੀਤ ਸਿੰਘ, ਜਸਪ੍ਰੀਤ ਸਿੰਘ, ਰਘਬੀਰ, ਭੂਸ਼ਨ ਕੁਮਾਰ, ਰਾਜ ਅਰੋੜਾ ਪੱਪੀ, ਦਿਨੇਸ਼ ਕੁਮਾਰ ਅਤੇ ਜਸਬੀਰ ਸਿੰਘ ਹਾਜ਼ਰ ਸਨ।
Advertisement
Advertisement