ਹਾਈਵੇਅ ’ਤੇ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ
ਮੁੱਖ ਮਾਰਗਾਂ ਤੇ ਅੰਦਰੂਨੀ ਸੜਕਾਂ ’ਤੇ ਕਈ ਵਾਰ ਲੱਗੇ ਜਾਮ
Advertisement
ਮੋਰਿੰਡਾ ਸ਼ਹਿਰ ਦੇ ਮੁੱਖ ਮਾਰਗ ’ਤੇ ਅੱਜ ਲਗਪਗ ਸਾਰਾ ਹੀ ਦਿਨ ਜਾਮ ਵਰਗੇ ਹਾਲਾਤ ਬਣੇ ਰਹੇ, ਜਿਸ ਕਾਰਨ ਜਾਮ ਵਿੱਚ ਫਸੇ ਲੋਕ ਜਿੱਥੇ ਆਪਣੇ ਜ਼ਰੂਰੀ ਕੰਮਾਂ ਕਾਰਾਂ ’ਤੇ ਜਾਣ ਵਿੱਚ ਲੇਟ ਹੋਏ, ਉੱਥੇ ਹੀ ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਲੋਕਾਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾਣਾ ਆਉਣ ਵਿੱਚ ਵੀ ਭਾਰੀ ਦਿੱਕਤ ਰਹੀ, ਜਦਕਿ ਜਾਮ ਹੋਣ ਕਾਰਨ ਬਹੁਤ ਸਾਰੇ ਵਾਹਨ ਚਾਲਕ ਇੱਕ ਦੂਸਰੇ ਨਾਲ ਉਲਝਦੇ ਦਿਖਾਈ ਦਿੱਤੇ ਅਤੇ ਕਈ ਵਾਰੀ ਤਾਂ ਤੈਸ਼ ਵਿੱਚ ਆਏ ਲੋਕਾਂ ਵਿੱਚ ਲੜਾਈ ਵੀ ਹੋਈ। ਇਸ ਮੌਕੇ ਸ਼ਹਿਰ ਵਿੱਚ ਟਰੈਫਿਕ ਮੁਲਾਜ਼ਮਾਂ ਦੀ ਘਾਟ ਵੀ ਸਪਸ਼ਟ ਦਿਖਾਈ ਦਿੱਤੀ। ਉਧਰ ਬਹੁਤ ਸਾਰੇ ਵਾਹਨ ਚਾਲਕਾਂ ਵੱਲੋਂ ਮੁੱਖ ਮਾਰਗ ਤੇ ਭੀੜ ਭੜੱਕਾ ਹੋਣ ਕਾਰਨ ਆਪਣੀਆਂ ਕਾਰਾਂ ਸ਼ਹਿਰ ਦੇ ਅੰਦਰੂਨੀ ਰਸਤਿਆਂ ਜਾਂ ਬਾਜ਼ਾਰਾਂ ਦੇ ਰਸਤਿਆਂ ਰਾਹੀਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬਾਜ਼ਾਰਾਂ ਵਿੱਚ ਵੀ ਕਈ ਥਾਵਾਂ ’ਤੇ ਕਈ ਵਾਰ ਜਾਮ ਲੱਗਦਾ ਰਿਹਾ।
ਇਸ ਸਬੰਧੀ ਕਿਸਾਨ ਆਗੂ ਬਲਦੇਵ ਸਿੰਘ ਚੱਕਲ, ਸੀਨੀਅਰ ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ ਆਦਿ ਨੇ ਪੰਜਾਬ ਦੇ ਡੀਜੀਪੀ ਅਤੇ ਜ਼ਿਲ੍ਹੇ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਬਾਜ਼ਾਰਾਂ ਵਿੱਚ ਲੱਗਦੇ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਸ਼ਹਿਰ ਵਿੱਚ ਟਰੈਫਿਕ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ।
Advertisement
Advertisement