ਨਵਾਂ ਗਰਾਉਂ ਵਿੱਚ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ
ਚੰਡੀਗੜ੍ਹ ਤੇ ਪੰਜਾਬ ਦੇ ਦਾਖ਼ਲਾ ਟੀ-ਪੁਆਇੰਟ ਨਵਾਂ ਗਰਾਉਂ ਵਿੱਚ ਮੁੱਖ ਮਾਰਗ ਉਤੇ ਲੱਗਦੇ ਦਿਨ-ਰਾਤ ਟਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਗ਼ਲਤ ਢੰਗ ਅਤੇ ਮਨਮਰਜ਼ੀ ਨਾਲ ਖੜ੍ਹਾ ਕਰ ਦਿੰਦੇ ਹਨ।...
Advertisement
ਚੰਡੀਗੜ੍ਹ ਤੇ ਪੰਜਾਬ ਦੇ ਦਾਖ਼ਲਾ ਟੀ-ਪੁਆਇੰਟ ਨਵਾਂ ਗਰਾਉਂ ਵਿੱਚ ਮੁੱਖ ਮਾਰਗ ਉਤੇ ਲੱਗਦੇ ਦਿਨ-ਰਾਤ ਟਰੈਫਿਕ ਜਾਮ ਤੋਂ ਲੋਕ ਪ੍ਰੇਸ਼ਾਨ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਵਾਹਨ ਚਾਲਕ ਆਪਣੇ ਵਾਹਨਾਂ ਨੂੰ ਗ਼ਲਤ ਢੰਗ ਅਤੇ ਮਨਮਰਜ਼ੀ ਨਾਲ ਖੜ੍ਹਾ ਕਰ ਦਿੰਦੇ ਹਨ। ਜਦੋਂ ਪਿੰਡ ਖੁੱਡਾ ਅਲੀਸ਼ੇਰ ਤੋਂ ਚੰਡੀਗੜ੍ਹ ਦੇ ਪੀਜੀਆਈ ਵਾਲੇ ਪਾਸੇ ਨੂੰ ਬੱਸ ਆਉਂਦੀ-ਜਾਂਦੀ ਹੈ ਤਾਂ ਸਥਿਤੀ ਹੋਰ ਵਿਗੜ ਜਾਂਦੀ ਹੈ। ਉਮੇਸ਼ ਕੁਮਾਰ, ਸੰਜੀਵ, ਗੁਰਵਿੰਦਰ ਸਿੰਘ ਲਾਡੀ, ਅਵਤਾਰ ਸਿੰਘ ਤਾਰੀ, ਦਲਬੀਰ ਸਿੰਘ ਪੱਪੀ, ਐਡਵੋਕੇਟ ਰਵਿੰਦਰ ਸਿੰਘ ਰਵੀ, ਮੁਕੇਸ਼, ਰਾਜੂ ਸੈਮੂਅਲ ਆਦਿ ਨੇ ਕਿਹਾ ਕਿ ਕਈ ਪਰਵਾਸੀਆਂ ਵੱਲੋਂ ਸਬਜ਼ੀ ਜਾਂ ਫਲਾਂ ਦੀਆਂ ਰੇਹੜੀਆਂ ਸੜਕ ’ਤੇ ਹੀ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਾਰਨ ਲੱਗਦੇ ਜਾਮ ਕਰਕੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਦੂਜੇ ਪਾਸੇ ਨਵਾਂ ਗਰਾਉਂ ਦੇ ਟਰੈਫਿਕ ਇੰਚਾਰਜ ਨਾਲ ਵਾਰ ਵਾਰ ਕੋਸ਼ਿਸ਼ ਕਰਨ ਉਤੇ ਸੰਪਰਕ ਨਹੀਂ ਹੋ ਸਕਿਆ। ਲੋਕਾਂ ਦੀ ਮੰਗ ਹੈ ਕਿ ਚੰਡੀਗੜ੍ਹ ਤੇ ਪੰਜਾਬ ਦੇ ਟੀ-ਪੁਆਇੰਟ ਨਵਾਂ ਗਰਾਉਂ ਵਿੱਚ ਟਰੈਫਿਕ ਪੁਲੀਸ ਕਰਮਚਾਰੀਆਂ ਨੂੰ ਪੱਕੇ ਤੌਰ ’ਤੇ ਤਾਇਨਾਤ ਕੀਤਾ ਜਾਵੇ।
Advertisement
Advertisement