ਅਧੂਰੀ ਛੱਡੀ ਘਨੌਰ ਕਲਾਂ-ਕਲੇਰਾਂ ਸੜਕ ਤੋਂ ਲੋਕ ਪ੍ਰੇਸ਼ਾਨ
ਸ਼ੇਰਪੁਰ (ਪੱਤਰ ਪ੍ਰੇਰਕ): ਘਨੌਰ ਕਲਾਂ-ਕਲੇਰਾਂ ਅਧੂਰੀ ਸੜਕ ਦੇ ਮਾਮਲੇ ’ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਦੋਵੇਂ ਪਿੰਡਾਂ ਦੇ ਆਗੂਆਂ ਦੀ ਮੀਟਿੰਗ ਕੀਤੀ। ਯੂਨੀਅਨ ਨੇ ਪੰਚਾਇਤੀ ਰਾਜ ਦੇ ਐਕਸੀਅਨ ਵੱਲੋਂ 12 ਜੁਲਾਈ ਤੱਕ ਸੜਕ ਦਾ ਕੰਮ ਸ਼ੁਰੂ ਕਰਨ ਦੇ ਖ਼ੁਦ ਨਿਰਧਾਰਤ...
Advertisement
ਸ਼ੇਰਪੁਰ (ਪੱਤਰ ਪ੍ਰੇਰਕ): ਘਨੌਰ ਕਲਾਂ-ਕਲੇਰਾਂ ਅਧੂਰੀ ਸੜਕ ਦੇ ਮਾਮਲੇ ’ਤੇ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਦੋਵੇਂ ਪਿੰਡਾਂ ਦੇ ਆਗੂਆਂ ਦੀ ਮੀਟਿੰਗ ਕੀਤੀ। ਯੂਨੀਅਨ ਨੇ ਪੰਚਾਇਤੀ ਰਾਜ ਦੇ ਐਕਸੀਅਨ ਵੱਲੋਂ 12 ਜੁਲਾਈ ਤੱਕ ਸੜਕ ਦਾ ਕੰਮ ਸ਼ੁਰੂ ਕਰਨ ਦੇ ਖ਼ੁਦ ਨਿਰਧਾਰਤ ਕੀਤੇ ਸਮੇਂ ਮਗਰੋਂ ਕੰਮ ਨਾ ਹੋਣ ’ਤੇ ਇੱਕ ਰੋਜ਼ਾ ਝੰਡਾ ਮਾਰਚ ਅਤੇ ਫਿਰ ਐਕਸੀਅਨ ਦਫ਼ਤਰ ਨੂੰ ਘੇਰਨ ਦਾ ਐਲਾਨ ਕੀਤਾ। ਪਿੰਡ ਘਨੌਰ ਕਲਾਂ ਤੋਂ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਮਰੀਕ ਸਿੰਘ, ਗੁਰਮੀਤ ਸਿੰਘ ਘਨੌਰ, ਕਲੇਰਾਂ ਤੋਂ ਸੇਵਾਮੁਕਤ ਐਸਡੀਓ ਸੁਖਚੈਨ ਸਿੰਘ, ਨੰਬਰਦਾਰ ਗੁਰਚਰਨ ਸਿੰਘ ਕਲੇਰਾਂ, ਪੰਚ ਪਾਲ ਸਿੰਘ ਨੇ ਦੱਸਿਆ ਕਿ ਇਹ ਸੜਕ ਤਕਰੀਬਨ ਅੱਠ ਕੁ ਮਹੀਨੇ ਪਹਿਲਾਂ ਕਲੇਰਾਂ ਤੋਂ ਘਨੌਰ ਦੀ ਹੱਦ ਤੱਕ ਬਣੀ ਸੀ। ਕੁੱਝ ਕਾਰਨਾਂ ਕਰ ਕੇ ਸੜਕ ਦਾ ਕੰਮ ਅੱਧ-ਵਿਚਕਾਰ ਰੁਕ ਗਿਆ ਪਰ ਹੁਣ ਐਕਸੀਅਨ ਪੰਚਾਇਤੀ ਰਾਜ ਲਗਾਤਾਰ ਪਿੰਡ ਦੇ ਲੋਕਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣਦਾ ਆ ਰਿਹਾ ਹੈ।
Advertisement
Advertisement