ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਨੂੜ-ਲਾਂਡਰਾਂ-ਤੇਪਲਾ ਮਾਰਗ ਦੇ ਟੋਇਆਂ ਤੋਂ ਰਾਹਗੀਰ ਔਖੇ

ਪਹਾਡ਼ੀ ਕਿੱਕਰਾਂ ਦੀਆਂ ਟਾਹਣੀਆਂ ਕਾਰਨ ਦੁਪਹੀਆ ਵਾਹਨ ਚਾਲਕ ਪ੍ਰੇਸ਼ਾਨ
ਬਨੂੜ-ਲਾਂਡਰਾਂ ਕੌਮੀ ਮਾਰਗ ’ਤੇ ਟੋਏ ਦਿਖਾਉਂਦਾ ਹੋਇਆ ਬਜ਼ੁਰਗ।
Advertisement

ਬਨੂੜ ਤੋਂ ਲਾਂਡਰਾਂ ਅਤੇ ਤੇਪਲਾ (ਅੰਬਾਲਾ) ਵੱਲ ਜਾਂਦੇ ਕੌਮੀ ਮਾਰਗ ’ਤੇ ਪਏ ਹੋਏ ਵੱਡੇ-ਵੱਡੇ ਟੋਇਆਂ ਤੋਂ ਰਾਹਗੀਰ ਬਹੁਤ ਪ੍ਰੇਸ਼ਾਨ ਹਨ।

ਇਸੇ ਸੜਕ ’ਤੇ ਪਹਾੜੀ ਕਿੱਕਰਾਂ ਦੀਆਂ ਸੜਕ ਉੱਤੇ ਤਿੰਨ-ਤਿੰਨ ਫੁੱਟ ਤੱਕ ਫੈਲੀਆਂ ਕੰਡਿਆਲੀ ਟਾਹਣੀਆਂ ਦੁਪਹੀਆ ਵਾਹਨ ਚਾਲਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।

Advertisement

ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਇਸ ਸੜਕ ਦੇ ਟੋਇਆਂ ਵਿਚ ਪ੍ਰੀਮਿਕਸ ਪਾ ਕੇ ਇਨ੍ਹਾਂ ਮੁਰੰਮਤ ਦਾ ਕੰਮ ਆਰੰਭਿਆ ਗਿਆ ਸੀ ਪਰ ਅੱਧ-ਪਚੱਧ ਟੋਏ ਹੀ ਪੂਰੇ ਗਏ ਹਨ ਜਦੋਂ ਕਿ ਕਾਫ਼ੀ ਥਾਵਾਂ ਉੱਤੇ ਹਾਲੇ ਵੀ ਸੜਕ ਵਿਚ ਵੱਡੇ ਟੋਏ ਮੌਜੂਦ ਹਨ। ਵੱਡੀ ਗਿਣਤੀ ਵਿੱਚ ਇੱਥੋਂ ਲੰਘਦੇ ਰਾਹਗੀਰਾਂ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿਚ ਟੋਏ ਨਾ ਦਿੱਸਣ ਕਾਰਨ ਅਤੇ ਦਿਨ ਸਮੇਂ ਟੋਇਆਂ ਤੋਂ ਵਾਹਨਾਂ ਨੂੰ ਬਚਾਉਣ ਲਈ ਮਾਰੇ ਜਾਂਦੇ ਕੱਟਾਂ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕੀ ਟੋਇਆਂ ਕਾਰਨ ਗੱਡੀਆਂ ਦੇ ਟਾਇਰਾਂ ਦਾ ਵੀ ਨੁਕਸਾਨ ਹੋ ਰਿਹਾ ਹੈ।

ਦੁਪਹੀਆ ਵਾਹਨ ਚਾਲਕਾਂ ਨੇ ਦੱਸਿਆ ਕਿ ਪਹਾੜੀ ਕਿੱਕਰਾਂ ਦੀਆਂ ਕੰਡਿਆਲੀ ਟਾਹਣੀਆਂ ਸੜਕ ਦੇ ਤਿੰਨ-ਤਿਨ ਫੁੱਟ ਅੰਦਰ ਤੱਕ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਬਨੂੜ ਤੋਂ ਤੇਪਲਾ ਅਤੇ ਦੂਜੇ ਪਾਸੇ ਸਨੇਟਾ ਤੱਕ ਇਨ੍ਹਾਂ ਪਹਾੜੀ ਕਿੱਕਰਾਂ ਦੀ ਬਹੁਤ ਭਰਮਾਰ ਹੈ। ਉਨ੍ਹਾਂ ਕਿਹਾ ਕਿ ਹਨੇਰੇ ਵਿਚ ਪਹਾੜੀ ਕਿੱਕਰਾਂ ਹੋਰ ਵੀ ਪ੍ਰੇਸ਼ਾਨ ਕਰਦੀਆਂ ਹਨ ਅਤੇ ਕੰਡੇ ਅੱਖਾਂ ਵਿਚ ਵੱਜਦੇ ਹਨ। ਰਾਹਗੀਰਾਂ ਨੇ ਮੰਗ ਕੀਤੀ ਕਿ ਇਸ ਮਾਰਗ ’ਤੇ ਸੜਕੀ ਟੋਇਆਂ ਦੀ ਪੂਰੀ ਮੁਰੰਮਤ ਕੀਤੀ ਜਾਵੇ ਅਤੇ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਨੂੰ ਤੁਰੰਤ ਕੱਟ ਕੇ ਸੜਕ ਤੋਂ ਪਿੱਛੇ ਹਟਾਇਆ ਜਾਵੇ।

ਸੜਕ ਕਿਨਾਰੇ ਲੱਗੀਆਂ ਲਾਈਟਾਂ ਬੰਦ

ਐੱਨ ਐੱਚ ਏ ਆਈ ਵੱਲੋਂ ਸੜਕ ਦੇ ਆਲੇ-ਦੁਆਲੇ ਲਗਾਈਆਂ ਹੋਈਆਂ 100 ਫੁੱਟ ਤੋਂ ਉੱਚੀਆਂ ਤੇ ਫਲੱਡ ਲਾਈਟਾਂ ਜ਼ਿਆਦਾਤਰ ਬੰਦ ਪਈਆਂ ਹਨ। ਪਿੰਡ ਦੈੜੀ ਤੋਂ ਲੈ ਕੇ ਸਨੇਟਾ ਦੇ ਰੇਲਵੇ ਲਾਈਨ ਦੇ ਪੁਲ ਤੱਕ ਚਾਰ ਫਲੱਡ ਲਾਈਟਾਂ ਮੁਸ਼ਕਲ ਨਾਲ ਦੋ ਮਹੀਨੇ ਹੀ ਜਗੀਆਂ ਹਨ ਤੇ ਹੁਣ ਇਹ ਸੱਤ-ਅੱਠ ਮਹੀਨੇ ਤੋਂ ਬੰਦ ਹਨ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤ ਆ ਰਹੀ ਹੈ। ਪਿੰਡ ਸਨੇਟਾ ਦੀ ਮਾਰਕੀਟ ਦੇ ਦੁਕਾਨਦਾਰਾਂ ਨੇ ਬਿਨ੍ਹਾਂ ਕਿਸੇ ਦੇਰੀ ਤੋਂ ਇਹ ਲਾਇਟਾਂ ਠੀਕ ਕਰਾਏ ਜਾਣ ਦੀ ਮੰਗ ਕੀਤੀ ਹੈ।

Advertisement
Show comments