ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਖਨਾ ਚੋਅ ’ਤੇ ਪੁਲ ਦੀ ਉਸਾਰੀ ਦਾ ਰਾਹ ਸਾਫ਼

ਚੰਡੀਗੜ੍ਹ ਦੇ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਦੇ ਨਜ਼ਦੀਕ ਤੋਂ ਆਈਟੀ ਪਾਰਕ, ਪੰਚਕੂਲਾ ਦੇ ਸੈਕਟਰ-13 ਅਤੇ ਮਨਸਾ ਦੇਵੀ ਨੂੰ ਜੋੜਨ ਵਾਲੇ ਸੁਖਨਾ ਚੋਅ ’ਤੇ ਬਣੇ ਪੁਲ ਦੀ ਉਸਾਰੀ ਦਾ ਰਾਹ ਸਾਫ਼ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਬਣਾਏ ਜਾ ਵਾਲੇ...
Advertisement

ਚੰਡੀਗੜ੍ਹ ਦੇ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਦੇ ਨਜ਼ਦੀਕ ਤੋਂ ਆਈਟੀ ਪਾਰਕ, ਪੰਚਕੂਲਾ ਦੇ ਸੈਕਟਰ-13 ਅਤੇ ਮਨਸਾ ਦੇਵੀ ਨੂੰ ਜੋੜਨ ਵਾਲੇ ਸੁਖਨਾ ਚੋਅ ’ਤੇ ਬਣੇ ਪੁਲ ਦੀ ਉਸਾਰੀ ਦਾ ਰਾਹ ਸਾਫ਼ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਬਣਾਏ ਜਾ ਵਾਲੇ ਇਸ ਪੁਲ ਨੂੰ ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਨੇ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਯੂਟੀ ਦਾ ਇੰਜਨੀਅਰਿੰਗ ਵਿਭਾਗ ਜਲਦੀ ਹੀ ਬਾਪੂ ਧਾਮ ਕਲੋਨੀ ਦੇ ਨੇੜੇ ਸੁਖਨਾ ਚੋਅ ’ਤੇ ਬਣਨ ਵਾਲੇ ਨਵੇਂ ਚਾਰ ਮਾਰਗੀ ਪੁਲ ਦੀ ਉਸਾਰੀ ਸ਼ੁਰੂ ਕਰੇਗਾ। ਇੰਜਨੀਅਰਿੰਗ ਵਿਭਾਗ ਵੱਲੋਂ ਜਲਦ ਹੀ ਪੁਲ ਦੀ ਉਸਾਰੀ ਲਈ ਟੈਂਡਰ ਜਾਰੀ ਕੀਤਾ ਜਾਵੇਗਾ।

ਯੂਟੀ ਪ੍ਰਸ਼ਾਸਨ ਦੇ ਚੀਫ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਸ਼ਹਿਰੀ ਯੋਜਨਾ ਵਿਭਾਗ ਵੱਲੋਂ ਪੁਲ ਦਾ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਜਾਣਗੇ। ਇਹ ਪੁਲ ਚਾਰ ਮਾਰਗੀ ਹੋਵੇਗੀ, ਜਿਸ ਦੀ ਉਚਾਈ ਵੀ ਮੌਜੂਦਾ ਪੁਲ ਨਾਲੋਂ ਵੱਧ ਹੋਵੇਗੀ। ਨਵੇਂ ਪੁਲ ਦੇ ਦੋਵੇਂ ਪਾਸੇ ਸਾਈਕਲ ਟਰੈਕ ਬਣਾਏ ਜਾਣਗੇ। ਜ਼ਿਕਰਯੋਗ ਹੈ ਬਾਪੂ ਧਾਮ ਕਲੋਨੀ ਦੇ ਨਜ਼ਦੀਕ ਸੁਖਨਾ ਚੋਅ ’ਤੇ ਬਣਿਆ ਪੁਲ ਮੌਜੂਦਾ ਸਮੇਂ ਬਹੁਤ ਨੀਵਾਂ ਹੈ, ਜੋ ਅਕਸਰ ਸੁਖਨਾ ਚੋਅ ਵਿੱਚ ਵਾਧੂ ਪਾਣੀ ਆਉਣ ਕਰ ਕੇ ਨੁਕਸਾਨਿਆ ਜਾਂਦਾ ਹੈ। ਸਾਲ 2023 ਵਿੱਚ ਸੁਖਨਾ ਚੋਅ ਵਿੱਚ ਵਾਧੂ ਪਾਣੀ ਛੱਡੇ ਜਾਣ ਕਰ ਕੇ ਪੁਲ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਉਸ ਦੌਰਾਨ ਯੂਟੀ ਪ੍ਰਸ਼ਾਸਨ ਵੱਲੋਂ ਕਾਫ਼ੀ ਦਿਨ ਇਸ ਪੁਲ ਦੀ ਮੁਰੰਮਤ ਲਈ ਬੰਦ ਕੀਤਾ ਗਿਆ ਸੀ। ਯੂਟੀ ਪ੍ਰਸ਼ਾਸਨ ਵੱਲੋਂ ਇਸੇ ਨੂੰ ਧਿਆਨ ਵਿੱਚ ਰਖਦਿਆਂ ਪੁਲ ਨੂੰ ਨਵਾਂ ਬਣਾਇਆ ਜਾਵੇਗਾ।

Advertisement

ਇਸ ਪੁਲ ਦੀ ਉਸਾਰੀ ਨਾਲ ਲੋਕਾਂ ਨੂੰ ਸਵੇਰ ਤੇ ਸ਼ਾਮ ਸਮੇਂ ਭੀੜ ਤੋਂ ਰਾਹਤ ਮਿਲ ਜਾਵੇਗੀ।

Advertisement