ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਿਵਾਲਿਕ ਟਾਕੀਜ਼ ਨੰਗਲ ਦੀ ਜ਼ਮੀਨ ’ਤੇ ਪਾਰਕ ਦਾ ਕੰਮ ਲਟਕਿਆ

ਬੀਬੀਐੱਮਬੀ ਨੇ ਨਗਰ ਕੌਂਸਲ ਨੂੰ ਨਹੀਂ ਦਿੱਤੀ ਐੱਨਓਸੀ
Advertisement

ਬਲਵਿੰਦਰ ਰੈਤ

ਨੰਗਲ, 21 ਅਪਰੈਲ

Advertisement

ਬੀਬੀਐੱਮਬੀ ਦੇ ਅਧਿਕਾਰੀਆਂ ਨੇ ਸ਼ਿਵਾਲਿਕ ਟਾਕੀਜ਼ ਵਾਲੀ ਜ਼ਮੀਨ ’ਤੇ ਬਣਨ ਵਾਲੇ ਪਾਰਕ ਨੂੰ ਐੱਨਓਸੀ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ ਹੈ। ਬੀਬੀਐੱਮਬੀ ਦੇ ਇੰਜਨੀਅਰ ਸੁਰਿੰਦਰ ਧੀਮਾਨ ਨੇ ਕਿਹਾ ਕਿ ਵਿਭਾਗ ਕਦੇ ਵੀ ਸ਼ਿਵਾਲਿਕ ਟਾਕੀਜ਼ ਵਾਲੀ ਥਾਂ ’ਤੇ ਪਾਰਕ ਜਾਂ ਇਮਾਰਤ ਬਣਾਉਣ ਦੀ ਇਜ਼ਾਜ਼ਤ ਨਹੀਂ ਦੇਵੇਗਾ। ਇਹ ਵਿਭਾਗ ਦੀ ਆਪਣੀ ਜ਼ਮੀਨ ਹੈ।

ਉਨ੍ਹਾਂ ਕਿਹਾ ਕਿ ਜੇ ਇਹ ਨਗਰ ਕੌਂਸਲ ਦੀ ਥਾਂ ਹੈ ਤਾਂ ਐੱਨਓਸੀ ਕਿਉਂ ਮੰਗੀ ਜਾ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਪ੍ਰਧਾਨ ਸੰਜੈ ਸਾਹਨੀ ਨੇ ਕਿਹਾ ਕਿ ਸ਼ਿਵਾਲਿਕ ਟਾਕੀਜ਼ ਵਾਲੀ ਥਾਂ ’ਤੇ ਕਮੇਟੀ ਵੱਲੋਂ ਸਦਨ ਵਿੱਚ ਇੱਕ ਪਾਰਕ ਬਣਾਉਣ ਦਾ ਬਾਕਾਇਦਾ ਹਾਉੂਸ ਨੇ ਮਤਾ ਪਾਸ ਕੀਤਾ ਹੈ ਜਿਸ ’ਤੇ 47 ਲੱਖ ਰੁਪਏ ਦੀ ਤਜਵੀਜ਼ ਤਿਆਰ ਕੀਤੀ ਗਈ ਹੈ।

ਉਨ੍ਹਾਂ ਬਾਕਾਇਦਾ ਬੀਬੀਐਮ ਨੰਗਲ ਤੋਂ ਇਸ ਦੀ ਐੱਨਓਸੀ ਮੰਗੀ ਗਈ ਸੀ ਜਿਸ ਨੂੰ ਵਿਭਾਗ ਨੇ ਦੇਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਜ਼ਮੀਨ ਤੇ ਆਪਣਾ ਹੱਕ ਜਮਾ ਰਹੀ ਹੈ ਤਾਂ ਉਹ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਜੋ ਨਗਰ ਕੌਂਸਲ ਪ੍ਰਾਜੈਕਟ ਸ਼ੁਰੂ ਕਰ ਸਕੇ।

 

ਸ਼ਿਵਾਲਿਕ ਟਾਕੀਜ਼ ਵਾਲੀ ਥਾਂ ਸਰਕਾਰ ਦੀ ਜ਼ਮੀਨ: ਸੰਜੀਵ ਗੌਤਮ

‘ਆਪ’ ਆਗੂ ਡਾ. ਸੰਜੀਵ ਗੌਤਮ ਨੇ ਮਾਲ ਵਿਭਾਗ ਦੇ ਨੰਬਰਾਂ ਦਾ ਹਵਾਲਾ ਦਿੰਦਿਆਂ ਕ੍ਰਿਕਟ ਗਰਾਊਂਡ, ਸਿਨੇਮਾ ਹਾਲ, ਟਰੱਕ ਯੂਨੀਅਨ, ਆਈਸ ਫੈਕਟਰੀ ਅੱਡਾ ਮਾਰਕੀਟ, ਭਾਖੜਾ ਫਿਲੋਰ ਮਿੱਲ, ਮੇਨ ਮਾਰਕੀਟ, ਪਹਾੜੀ ਮਾਰਕੀਟ, ਮਹਾਂਵੀਰ ਮਾਰਕੀਟ, ਗੋਲ ਮਾਰਕੀਟ, ਕਿਲਨ ਏਰੀਆ ਵਾਲੀ ਥਾਂ ਪੰਜਾਬ ਸਰਕਾਰ ਦੀ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਮੀਨ ਤੋਂ ਬੀਬੀਐੱਬੀ ਦਾ ਕਬਜ਼ਾਂ ਹਰ ਹਾਲਤ ਵਿੱਚ ਛੁਡਾਉਣਗੇ ਅਤੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਅਤ ਕਰਕੇ ਨੰਗਲ ਸ਼ਹਿਰ ਨੂੰ ਖੂਬਸੂਰਤ ਬਣਾਉਣਗੇ। ਦੱਸਣਯੋਗ ਹੈ ਕਿ ਨੰਗਲ ਸ਼ਹਿਰ ਦੇ ਸੁੰਦਰੀਕਰਨ ਲਈ ਸਰਕਾਰ ਨੇ 10 ਕਰੋੜ ਰੁਪਏ ਜਾਰੀ ਕੀਤੇ ਹਨ।

 

ਨੰਗਲ ਨੂੰ ਖੂਬਸੂਰਤ ਬਣਾਉਣਾ ਸਰਕਾਰ ਦਾ ਮੁੱਖ ਏਜੰਡਾ: ਬੈਂਸ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਦਾ ਮੁੱਖ ਮਕਸਦ ਨੰਗਲ ਨੂੰ ਖੂਬਸੂਰਤ ਸ਼ਹਿਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਬਣਾਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕੁਝ ਆ ਰਹੀਆਂ ਅੜਚਨਾ ਨੂੰ ਲੈ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਸੀ। ਉਨ੍ਹਾਂ ਖੱਟੜ ਨੂੰ ਨੰਗਲ ਸ਼ਹਿਰ ਦੀਆਂ ਸਮੱਸਿਆਵਾਂ ਤੇ ਕੁਝ ਆ ਰਹੀਆਂ ਅੜਚਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਨ੍ਹਾਂ ਨੂੰ ਉਨ੍ਹਾਂ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

Advertisement