ਕਾਂਗਰਸ ਦੇ ਚਾਰ ਉਮੀਦਵਾਰਾਂ ਦੇ ਕਾਗਜ਼ ਗਲਤ ਢੰਗ ਨਾਲ ਰੱਦ ਕੀਤੇ: ਰਣਦੀਪ
ਅਦਾਲਤ ਦਾ ਦਰਵਾਜ਼ਾ ਖੜਕਾਉਣ ਦਾ ਐਲਾਨ
Advertisement
ਆਮ ਆਦਮੀ ਪਾਰਟੀ ਨੇ ਬਲਾਕ ਸਮਿਤੀ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੇ ਚਾਰ ਮਜ਼ਬੂਤ ਉਮੀਦਵਾਰਾਂ ਦੇ ਕਾਗ਼ਜ਼ ਕਥਿਤ ਗਲਤ ਢੰਗ ਨਾਲ ਰੱਦ ਕਰਵਾ ਕੇ ਆਪਣੀ ਹਾਰ ਮੰਨ ਲਈ ਹੈ, ਜਿਸ ਖਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਭੱਟੋ ਜ਼ੋਨ ਤੋਂ ਜਗਦੀਪ ਸਿੰਘ ਜੱਗੀ ਅਤੇ ਕਵਰਿੰਗ ਮਨਦੀਪ ਸਿੰਘ, ਕੁੰਭ ਜ਼ੋਨ ਤੋਂ ਹਰਪ੍ਰੀਤ ਸਿੰਘ ਅਤੇ ਘੁਟੀਡ ਜ਼ੋਨ ਤੋਂ ਫੈਜ਼ੂਲਾਪੁਰ ਦੇ ਸਾਬਕਾ ਸਰਪੰਚ ਕਰਨੈਲ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੇ ਕਥਿਤ ਗਲਤ ਢੰਗ ਨਾਲ ਕਾਗ਼ਜ਼ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘੁਟੀਡ ਜ਼ੋਨ ਦੇ ਉਮੀਦਵਾਰ ਦੇ ਪਰਿਵਾਰ ਨੇ ਇੱਕ ਸਾਲ ਪਹਿਲਾ ਪੰਚਾਇਤ ਚੋਣ ਲੜੀ ਸੀ ਜੇਕਰ ਕੋਈ ਇਤਰਾਜ ਹੁੰਦਾ ਤਾਂ ਉਸ ਸਮੇਂ ਵੀ ਲੱਗਦਾ। ਇਸ ਮੌਕੇ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ, ਬਲਵੀਰ ਸਿੰਘ ਮਿੰਟੂ, ਗੁਰਮੀਤ ਸਿੰਘ ਟਿੱਬੀ, ਜਗਜੀਤ ਸਿੰਘ ਦੀਸ਼ਾ ਸੌਂਟੀ, ਕਿਸਾਨ ਵਿੰਗ ਦੇ ਅਮਨਦੀਪ ਸਿੰਘ, ਰਾਜਵਿੰਦਰ ਸਿੰਘ ਘੁਟੀਡ, ਜਸਪਾਲ ਸਿੰਘ ਜੱਗਾ, ਐਡਵੋਕੇਟ ਯਾਦਵਿੰਦਰ ਪਾਲ ਸਿੰਘ, ਹਰਦੀਪ ਸਿੰਘ ਤੰਗਰਾਲਾ, ਐਸਸੀ ਵਿੰਗ ਦੇ ਪ੍ਰਧਾਨ ਜਗਤਾਰ ਸਿੰਘ ਤੰਗਰਾਲਾ, ਪ੍ਰਧਾਨ ਲਵਪ੍ਰੀਤ ਸਿੰਘ ਕਾਹਨਪੁਰਾ, ਦਵਿੰਦਰ ਸਿੰਘ ਲੱਕੀ, ਕੁਲਵਿੰਦਰ ਕੌਰ ਲਾਡਪੁਰ, ਕਮਲਜੀਤ ਸਿੰਘ ਲਾਡਪੁਰ, ਨਰਿੰਦਰ ਸਿੰਘ ਚੀਮਾ, ਹਰਚੰਦ ਸਿੰਘ ਸਮਸ਼ਪੁਰ, ਜਗਵਿੰਦਰ ਸਿੰਘ ਰਹਿਲ, ਸੰਜੇ ਸਲਾਣੀ, ਜੱਗੀ ਬੜੈਚਾਂ, ਜਗਵੀਰ ਸਿੰਘ ਬਡਾਲੀ, ਐਡਵੋਕੇਟ ਹਰਜਿੰਦਰ ਸਿੰਘ ਟਿੰਕਾ, ਗੁਰਪ੍ਰੀਤ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਗੀ, ਮਹਿੰਦਰ ਪਜਨੀ, ਭੂਸ਼ਨ ਸ਼ਰਮਾ, ਹੈਪੀ ਸੂਦ, ਦਲਜੋਤ ਸਿੰਘ ਔਜਲਾ ਅਤੇ ਦਫ਼ਤਰ ਇੰਚਾਰਜ ਮਨਪ੍ਰੀਤ ਸਿੰਘ ਮਿੰਟਾ ਹਾਜ਼ਰ ਸਨ।
Advertisement
Advertisement
