ਪੰਚਕੂਲਾ: ਟਰੱਕ ਦੀ ਫੇਟ ਕਾਰਨ ਕਾਂਸਟੇਬਲ ਹਲਾਕ
ਸ਼ਰਾਬ ਦੀ ਜਾਂਚ ਕਰਨ ਵਾਲੇ ਨਾਕੇ ’ਤੇ ਤਾਇਨਾਤ ਸੀ ਕਾਂਸਟੇਬਲ
Advertisement
ਇੱਥੇ ਇੱਕ ਨਾਕੇ ’ਤੇ ਇੱਕ ਟਰੱਕ ਨੇ ਹਰਿਆਣਾ ਪੁਲੀਸ ਦੇ ਕਾਂਸਟੇਬਲ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਟਰੱਕ ਡਰਾਈਵਰ ਪੁਲੀਸ ਬੈਰੀਕੇਡ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ ਪਰ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਅਨੁਸਾਰ ਸ਼ਨਿਚਰਵਾਰ ਰਾਤ 11 ਵਜੇ ਦੇ ਕਰੀਬ ਜਦੋਂ ਇਹ ਘਟਨਾ ਵਾਪਰੀ ਤਾਂ ਕਾਂਸਟੇਬਲ ਦੀਪਕ ਨਾਕੇ ’ਤੇ ਤਾਇਨਾਤ ਸੀ।
ਇਸ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਜਾਂਚ ਲਈ ਚੰਡੀਮੰਦਰ ਟੌਲ ਪਲਾਜ਼ਾ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੈਰੀਕੇਡ ਤੋੜ ਕੇ ਦੀਪਕ ਨੂੰ ਫੇਟ ਮਾਰੀ ਦਿੱਤੀ।
Advertisement
ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਨੂੰ ਆਈ.ਟੀ.ਬੀ.ਪੀ. ਭਾਨੂ ਨੇੜੇ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਦਾ ਡਰੱਗ ਟੈਸਟ ਕਰਵਾਇਆ ਗਿਆ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੀਪਕ ਪੰਚਕੂਲਾ ਦੇ ਸੁਰਜਨਪੁਰ ਟ੍ਰੈਫਿਕ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਸੀ। ਦੀਪਕ ਜੀਂਦ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਪੀਟੀਆਈ
Advertisement