ਪਹਿਲਗਾਮ ਹਮਲਾ: ਵੱਖ ਵੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ
ਆਤਿਸ਼ ਗੁਪਤਾ
ਚੰਡੀਗੜ੍ਹ, 27 ਅਪਰੈਲ
ਪਹਿਲਗਾਮ ਅਤਿਵਾਦੀ ਹਮਲੇ ਖ਼ਿਲਾਫ਼ ਚੰਡੀਗੜ੍ਹ ਟ੍ਰਾਈਸਿਟੀ ਵਾਸੀਆਂ ਨੇ ਰੋਸ ਮੁਜ਼ਾਹਰੇ ਕੀਤੇ। ਅੱਜ ਚੰਡੀਗੜ੍ਹ ਕਾਂਗਰਸ, ਯੂਥ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਮਬੱਤੀ ਮਾਰਚ ਗਏ ਹਨ। ਚੰਡੀਗੜ੍ਹ ਕਾਂਗਰਸ ਨੇ ਅੱਜ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਮਲੋਆ ਕਲੋਨੀ ਤੇ ਮੌਲੀ ਜੱਗਰਾਂ ਦੀ ਸੁੰਦਰ ਨਗਰ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੌਕੇ ਕਾਂਗਰਸੀਆਂ ਮ੍ਰਿਤਕ ਸੈਲਾਨੀਆਂ ਨੂੰ ਰਧਾਂਜਲੀ ਭੇਟ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਵਿੱਚ ਅਮਨ ਤੇ ਕਾਨੂੂੰਨ ਦੀ ਸਥਿਤੀ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਪ੍ਰਧਾਨ ਦੀਪਕ ਲੁਬਾਣਾ ਦੀ ਅਗਵਾਈ ਹੇਠ ਵਾਰਡ ਨੰਬਰ-31 ਵਿੱਚ ਅਤਿਵਾਦ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸੀਆਂ ਨੇ ਅਤਿਵਾਦ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਸਾੜਿਆ ਗਿਆ ਹੈ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਵੀ ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੂੰ ਅਤਿਵਾਦ ਦੇ ਖਾਤਮੇ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਲੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਸੈਕਟਰ-28 ਸਥਿਤ ਟਰਾਂਸਪੋਰਟ ਚੌਕ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਪਾਰਟੀ ਦਫ਼ਤਰ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਚਰਨਜੀਤ ਸਿੰਘ ਵਿੱਲੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਵਿਚ ਸਖ਼ਤ ਫੈਸਲਾ ਲਵੇ ਅਤੇ ਮਨੁੱਖਤਾ ਖ਼ਿਲਾਫ਼ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਕਸ਼ਮੀਰੀ ਵਿਦਿਆਰਥੀਆਂ ਵੱਲੋਂ ਸੁਖਨਾ ਝੀਲ ’ਤੇ ਮਸ਼ਾਲ ਮਾਰਚ
ਆਰਿਅਨਜ਼ ਕਾਲਜ ਦੇ 26 ਕਸ਼ਮੀਕੀ ਵਿਦਿਆਰਥੀਆਂ ਨੇ ਅੱਜ ਸੁਖਨਾ ਝੀਲ ’ਤੇ ਪਹਿਲਗਾਮ ਹਮਲੇ ਦੌਰਾਨ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਵਿਦਿਆਰਥੀਆਂ ਵੱਲੋਂ ਸੁਖਨਾ ਝੀਲ ’ਤੇ ਮਸ਼ਾਲ ਯਾਤਰਾ ਕੱਢੀ ਗਈ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਜੀਤ ਸਿੰਘ ਭੜੌਂਜੀਆਂ, ਦਾਸ ਅਸੋਸੀਏਟ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਰਵੀ ਸ਼ਰਮਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਤੇ ਸਰਪੰਚ ਚੌਧਰੀ ਸ਼ਾਮ ਲਾਲ ਗੁੜਾ, ਕਪਿਲ ਦੇਵ ਸ਼ਰਮਾ, ਗੁੱਡੂ ਵਰਮਾ ਸੁਨਿਆਰ, ਡਾ. ਬਲਜਿੰਦਰ ਕੌਰ ਮਾਵੀ, ਕਬੱਡੀ ਪ੍ਰਮੋਟਰ ਕਾਲਾ ਭੜੌਂਜੀਆਂ, ਸਾਗਰ ਸਿੰਘ ਪੜੌਲ ਤੇ ਸੇਵਾ ਸਿੰਘ ਹੇਮਕੁੰਟ ਸਾਹਿਬ, ਬਾਬਾ ਸੁਖਵਿੰਦਰ ਸਿੰਘ ਤੇ ਇੰਜਨੀਅਰ ਜਸਵੰਤ ਸਿੰਘ ਸਿਆਣ ਰਤਵਾੜਾ ਸਾਹਿਬ, ਚੇਅਰਮੈਨ ਹਰਪਾਲ ਸਿੰਘ ਤੇ ਗੁਰਤੇਜ ਸਿੰਘ ਐਡਵੋਕੇਟ ਖਿਜਰਾਬਾਦ, ਫਕੀਰ ਮੁਹੰਮਦ ਸਾਬਰੀ ਮਾਣਕਪੁਰ ਸ਼ਰੀਫ, ਨੰਬਰਦਾਰ ਅਵਤਾਰ ਸਿੰਘ ਤਾਰੀ ਤੇ ਦਲਬੀਰ ਸਿੰਘ ਪੱਪੀ ਨਵਾਂ ਗਰਾਉਂ,ਕੁਲਜੀਤ ਸਿੰਘ ਤੇ ਰਵਨੀਤ ਸਿੰਘ ਬੈਂਸ ਪਿੰਡ ਕਾਂਸਲ, ਗੁਰਜੀਤ ਸਿੰਘ ਸਿੱਧੂ ਪ੍ਰਧਾਨ ਈਕੋ ਸਿਟੀ, ਜਸਪਾਲ ਸਿੰਘ ਪਾਲਾ, ਸਰਪੰਚ ਜਤਿੰਦਰ ਸਿੰਘ ਧਾਲੀਵਾਲ ਤੇ ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ ਨੇ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ।
ਕੁਰਾਲੀ (ਮਿਹਰ ਸਿੰਘ): ਸ਼ਹਿਰ ਵਾਸੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਕ੍ਰਿਸ਼ਨਾ ਮੰਡੀ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਮੇਨ ਬਾਜ਼ਾਰ, ਸਬਜ਼ੀ ਮੰਡੀ ਚੌਕ ਅਤੇ ਮੋਰਿੰਡਾ ਰੋਡ ਤੋਂ ਹੁੰਦਾ ਹੋਇਆ ਬੱਸ ਸਟੈਂਡ ਚੌਕ ਪਹੁੰਚਿਆ। ਇਸ ਮੌਕੇ ਵਿਕਰਮ ਰਾਣਾ ਗੋਪੀ, ਅਭਿਸ਼ੇਕ ਗੁਪਤਾ, ਆਸ਼ੂ ਰਾਣਾ, ਮੋਹਿਤ ਪੰਡਿਤ ਸਿਆਲਬਾ, ਸਾਹਿਲ, ਨਿਤੀਸ਼ ਗੋਇਲ, ਸੰਜੇ ਬਾਲਦੀ, ਪ੍ਰਿੰਸ ਅਗਰਵਾਲ, ਰਿਤਿਕ ਅਤੇ ਪ੍ਰਿੰਸ ਕੁਨਾਲ ਨੇ ਕਿਹਾ ਕਿ ਭਾਰਤ ਨੂੰ ਇਸ ਕਾਰਵਾਈ ਦਾ ਢੁੱਕਵਾਂ ਜਵਾਬ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਆਧਾਰ ’ਤੇ ਲੋਕਾਂ ’ਤੇ ਗੋਲੀ ਚਲਾਈ ਗਈ ਜਿਸ ਨੂੰ ਦੇਸ਼ਵਾਸੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਵੱਲੋਂ ਫੈਲਾਏ ਜਾ ਰਹੇ ਅਤਿਵਾਦ ਨੂੰ ਕੁਚਲਿਆ ਜਾਣਾ ਚਾਹੀਦਾ ਹੈ।
ਗੁਰਦੁਆਰਾ ਤਾਲਮੇਲ ਕਮੇਟੀ ਵੱਲੋਂ ਨਿਖੇਧੀ ਮਤਾ ਪਾਸ
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਸਮਾਜ ਸੇਵੀ ਸੰਸਥਾ ਅਮੈਯ ਫਾਊਂਡੇਸ਼ਨ ਦੀਆਂ ਮਹਿਲਾ ਮੈਂਬਰਾਂ ਨੇ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਫਾਊਂਡੇਸ਼ਨ ਦੀ ਚੇਅਰਪਰਸਨ ਆਭਾ ਬਾਂਸਲ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼-7 ਦੇ ਲਾਲ ਬੱਤੀ ਪੁਆਇੰਟ ਤੋਂ ਸੋਹਾਣਾ ਟਰੈਫ਼ਿਕ ਲਾਈਟ ਚੌਕ ਤੱਕ ਇੱਕ ਰੋਸ ਮਾਰਚ ਕੱਢਿਆ। ਇਸ ਦੌਰਾਨ ਔਰਤਾਂ ਨੇ ਅਤਿਵਾਦ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪਾਕਿਸਤਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ ਅਤੇ ਅਤਿਵਾਦ ਦਾ ਪੁਤਲਾ ਸਾੜਿਆ। ਉਧਰ, ਗੁਰਦੁਆਰਾ ਤਾਲਮੇਲ ਕਮੇਟੀ ਦੀ ਕੋਰ ਕਮੇਟੀ ਦੀ ਮੀਟਿੰਗ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਹੋਈ। ਜਿਸ ਵਿੱਚ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਕਤਲੇਆਮ ਦੀ ਨਿਖੇਧੀ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਨਿਖੇਧੀ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਅਮਰਜੀਤ ਸਿੰਘ ਪਾਹਵਾ, ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਦਿਆਲ ਸਿੰਘ, ਗੁਰਮੁਖ ਸਿੰਘ ਸੋਹਲ, ਹਰਜਿੰਦਰ ਸਿੰਘ ਸੋਹਲ, ਹਰਿੰਦਰ ਸਿੰਘ, ਪਦਮਜੀਤ ਸਿੰਘ, ਬਲਵਿੰਦਰ ਸਿੰਘ, ਸਰਬਜੀਤ ਸਿੰਘ ਬਾਜਵਾ, ਬਲਵਿੰਦਰ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ ਭੱਲਾ ਸ਼ਾਮਲ ਸਨ।
ਕਾਂਗਰਸ ਦੇ ਪੰਚਾਇਤੀ ਰਾਜ ਵਿੰਗ ਵੱਲੋਂ ਮੋਮਬੱਤੀ ਮਾਰਚ
ਐੱਸਏਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਕਾਂਗਰਸ ਪਾਰਟੀ ਦੇ ਪੰਚਾਇਤ ਰਾਜ ਵਿੰਗ ਦੇ ਜ਼ਿਲ੍ਹਾ ਮੁਹਾਲੀ ਦੇ ਚੇਅਰਮੈਨ ਅਮਰਜੀਤ ਸਿੰਘ ਗਿੱਲ ਲਖਨੌਰ ਦੀ ਅਗਵਾਈ ਹੇਠ ਮੁਹਾਲੀ ਦੇ ਫੇਜ਼ 8 ਦੇ ਗੁਰਦੁਆਰਾ ਅੰਬ ਸਾਹਿਬ ਸਾਹਮਣੇ ਪਹਿਲਗਾਮ ਵਿਖੇ ਵਾਪਰੀ ਘਟਨਾ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਵਜੋਂ ਮੋਮਬੱਤੀ ਮਾਰਚ ਕੀਤਾ ਗਿਆ। ਜ਼ਿਲ੍ਹਾ ਚੇਅਰਮੈਨ ਭਲਵਾਨ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਸੈਲਾਨੀਆਂ ਵਾਲੇ ਸਥਾਨ ਤੇ ਸੁਰੱਖਿਆ ਨਾ ਹੋਣਾ ਘਟਨਾ ਤੋਂ ਤੁਰੰਤ ਬਾਅਦ ਸੁਰੱਖਿਆ ਫੋਰਸਾਂ ਦਾ ਨਾ ਪਹੁੰਚਣਾ ਬੇਹੱਦ ਮੰਦਭਾਗਾ ਹੈ,ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮ੍ਰਿਤਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਐਡਵੋਕੇਟ ਚਰਨਜੀਤ ਕੌਰ, ਸਾਬਕਾ ਸਰਪੰਚ ਭੋਲਾ ਭਾਗੋਮਾਜਰਾ, ਲਖਵਿੰਦਰ ਸਿੰਘ ਕਾਲਾ ਪ੍ਰਧਾਨ ਬਾਬਾ ਦੀਪ ਸਿੰਘ ਨਗਰ ਸੋਹਾਣਾ, ਹਰਮੀਤ ਸਿੰਘ ਕੁਰੜਾ, ਗੁਰਜੱਸ ਸਿੰਘ ਪਟਵਾਰੀ, ਸੰਜੇ ਠਾਕਰ, ਪ੍ਰਦੀਪ ਸਿੰਘ ਸਾਮਪੁਰ, ਕਾਲਾ ਮਟੌਰ, ਲਖਵਿੰਦਰ ਸੋਹਾਣਾ, ਜੱਸੀ ਸੋਹਾਣਾ, ਸਿਕੰਦਰ ਮਟੌਰ, ਕੁਲਜੀਤ ਸਿੰਘ ਲਾਡਾ, ਸਰਬਜੀਤ ਸੁਖਾਲਾ ਬਠਲਾਣਾ, ਗੁਰਪ੍ਰੀਤ ਸਿੰਘ ਅਤੇ ਜੁਝਾਰ ਸਿੰਘ ਲਖਨੌਰ ਹਾਜ਼ਰ ਸਨ।