ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਵਿੱਚ ਝੋਨੇ ਦੀ ਖਰੀਦ ਨੇ ਜ਼ੋਰ ਫੜਿਆ

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਏ ਨੂੰ 10 ਦਿਨ ਬੀਤ ਚੁੱਕੇ ਹਨ। 10 ਦਿਨਾਂ ਬਾਅਦ ਚੰਡੀਗੜ੍ਹ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਨੇ ਜ਼ੋਰ ਫੜ ਲਿਆ ਹੈ। ਹੁਣ ਕਿਸਾਨਾਂ...
ਸੈਕਟਰ-39 ਦੀ ਅਨਾਜ ਮੰਡੀ ਵਿੱਚ ਮੀਂਹ ਤੋਂ ਬਚਾਉਣ ਲਈ ਝੋਨੇ ਦੀਆ ਬੋਰੀਆਂ ਨੂੰ ਸੁਰੱਖਿਅਤ ਥਾਂ ’ਤੇ ਰੱਖਦੇ ਹੋਏ ਮਜ਼ਦੂਰ।-ਫੋਟੋ: ਪ੍ਰਦੀਪ ਤਿਵਾੜੀ
Advertisement

ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-39 ਸਥਿਤ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਏ ਨੂੰ 10 ਦਿਨ ਬੀਤ ਚੁੱਕੇ ਹਨ। 10 ਦਿਨਾਂ ਬਾਅਦ ਚੰਡੀਗੜ੍ਹ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਨੇ ਜ਼ੋਰ ਫੜ ਲਿਆ ਹੈ। ਹੁਣ ਕਿਸਾਨਾਂ ਵੱਲੋਂ ਭਾਰੀ ਮਾਤਰਾ ਵਿੱਚ ਝੋਨਾ ਮੰਡੀਆਂ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਦੀ ਐੱਫਸੀਆਈ ਵੱਲੋਂ ਨਾਲੋਂ-ਨਾਲ ਖਰੀਦ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਵਿੱਚ ਹੁਣ ਤੱਕ 1.12 ਲੱਖ ਬੋਰੀਆਂ ਝੋਨੇ ਦੀਆਂ ਪਹੁੰਚ ਚੁੱਕੀਆਂ ਹਨ, ਜਿਸ ਵਿੱਚੋਂ 98 ਫ਼ੀਸਦ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਦੋਂ ਕਿ ਬਾਕੀ ਦੀ ਖਰੀਦ ਚੱਲ ਰਹੀ ਹੈ। ਇਨ੍ਹਾਂ ਬੋਰੀਆਂ ਦਾ ਭਾਰ 37.50 ਕਿਲੋਗ੍ਰਾਮ ਰੱਖਿਆ ਗਿਆ ਹੈ।

ਇੱਥੇ 26 ਸਤੰਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਈ ਸੀ, ਪਰ ਸ਼ੁਰੂਆਤੀ ਦਿਨਾਂ ਵਿੱਚ ਝੋਨੇ ਦੀ ਆਮਦ ਦੀ ਰਫ਼ਤਾਰ ਮੱਠੀ ਸੀ ਅਤੇ ਖਰੀਦ ਦਾ ਕੰਮ ਵੀ ਹੌਲੀ ਚੱਲ ਰਿਹਾ ਸੀ। ਇਸ ਮੰਡੀ ਵਿੱਚ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ 25-30 ਕਿਲੋਮੀਟਰ ਦੇ ਦਾਇਰੇ ਦੇ ਕਿਸਾਨ ਫ਼ਸਲ ਵੇਚਣ ਲਈ ਆਉਂਦੇ ਹਨ। ਇਸੇ ਦੌਰਾਨ ਮੌਸਮ ਵਿਭਾਗ ਵੱਲੋਂ 5 ਤੋਂ 7 ਅਕਤੂਬਰ ਤੱਕ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਸਬੰਧੀ ਦਿੱਤੀ ਚਿਤਾਵਨੀ ਦੇ ਨਾਲ ਹੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਵੀ ਤੇਜ਼ ਹੋ ਗਈ ਹੈ। ਚੰਡੀਗੜ੍ਹ ਵਿੱਚ ਪਿਛਲੇ ਸਾਲ 7.25 ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਆਈਆਂ ਸਨ। ਚੰਡੀਗੜ੍ਹ ਮਾਰਕੀਟਿੰਗ ਬੋਰਡ ਵੱਲੋਂ ਇਸ ਵਰ੍ਹੇ ਵੀ ਪ੍ਰਬੰਧ 7.25 ਲੱਖ ਬੋਰੀਆਂ ਦਾ ਕੀਤਾ ਗਿਆ ਹੈ। ਇਸ ਸਾਲ ਮੰਡੀ ਵਿੱਚ ਝੋਨੇ ਦੀ ਖਰੀਦ ਐੱਮ ਐੱਸ ਪੀ ’ਤੇ 2,389 ਰੁਪਏ ਪ੍ਰਤੀ ਕੁਇੰਟਲ ਤਹਿਤ ਕੀਤੀ ਜਾ ਰਹੀ ਹੈ, ਜੋ ਕਿ ਪਿਛਲੇ ਸਾਲ 2,225 ਰੁਪਏ ਪ੍ਰਤੀ ਕੁਇੰਟਲ ਸੀ।

Advertisement

ਹੜ੍ਹਾਂ ਕਰਕੇ 25 ਫ਼ੀਸਦ ਆਮਦ ਘਟਣ ਦਾ ਖਦਸ਼ਾ

ਅਨਾਜ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸੁਸ਼ੀਲ ਮਿੱਤਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਮੰਡੀ ਵਿੱਚ ਝੋਨੇ ਦੀ ਆਮਦ ਤੇਜ਼ ਹੋਈ ਹੈ, ਜਿਸ ਦੀ ਨਾਲੋਂ-ਨਾਲ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦੇ ਪਾਣੀ ਅਤੇ ਸਤਲੁਜ ਕੰਢੇ ਆਏ ਹੜ੍ਹਾਂ ਕਰਕੇ ਚੰਡੀਗੜ੍ਹ ਦੀ ਮੰਡੀ ਵਿੱਚ ਝੋਨੇ ਦੀ ਆਮਦ 20 ਤੋਂ 25 ਫ਼ੀਸਦ ਘਟਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਖਰਾਬ ਮੌਸਮ ਨੂੰ ਵੇਖਦਿਆਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

Advertisement
Show comments