ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਲਟਾਣਾ ਲਾਈਟ ਪੁਆਇੰਟ ’ਤੇ ਉਸਾਰਿਆ ਓਵਰਪਾਸ ਵਾਹਨਾਂ ਲਈ ਖੋਲ੍ਹਿਆ

ਹਰਜੀਤ ਸਿੰਘ ਜ਼ੀਰਕਪੁਰ, 27 ਜੂਨ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਪੈਂਦੀ ਬਲਟਾਣਾ ਟਰੈਫਿਕ ਲਾਈਟਾਂ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਦੇ ਹੱਲ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਉਸਾਰੇ ਓਵਰਪਾਸ ਨੂੰ ਹੁਣ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ...
Advertisement

ਹਰਜੀਤ ਸਿੰਘ

ਜ਼ੀਰਕਪੁਰ, 27 ਜੂਨ

Advertisement

ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਪੈਂਦੀ ਬਲਟਾਣਾ ਟਰੈਫਿਕ ਲਾਈਟਾਂ ’ਤੇ ਲੱਗਣ ਵਾਲੇ ਜਾਮ ਦੀ ਸਮੱਸਿਆ ਦੇ ਹੱਲ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਵੱਲੋਂ ਉਸਾਰੇ ਓਵਰਪਾਸ ਨੂੰ ਹੁਣ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਖੁੱਲ੍ਹਣ ਨਾਲ ਹਿਮਾਚਲ ਪ੍ਰਦੇਸ਼ ਖ਼ਾਸਕਰ ਸ਼ਿਮਲਾ ਜਾਣ ਵਾਲੇ ਵਾਹਨ ਚਾਲਕਾਂ ਨੂੰ ਇੱਥੇ ਲੱਗਣ ਵਾਲੇ ਜਾਮ ਤੋਂ ਰਾਹਤ ਮਿਲੀ ਹੈ।

ਐੱਨਐੱਚਏਆਈ ਵੱਲੋਂ ਟਰੈਫਿਕ ਲਾਈਟਾਂ ’ਤੇ ਆ ਰਹੀ ਜਾਮ ਦੀ ਸਮੱਸਿਆ ਹੱਲ ਕਰਨ ਲਈ ਦੋ ਫਲਾਈਓਵਰ ਅਤੇ ਤਿੰਨ ਓਵਰਪਾਸ ਦੀ ਉਸਾਰੀ ਦਾ ਕੰਮ ਛੇੜਿਆ ਗਿਆ ਸੀ। ਇਨ੍ਹਾਂ ਵਿੱਚ ਮੈਕਡੌਨਲਡ ਅਤੇ ਸਿੰਘਪੁਰਾ ਟਰੈਫਿਕ ਲਾਈਟਾਂ ’ਤੇ ਦੋ ਫਲਾਈਓਵਰ ਅਤੇ ਪਿੰਡ ਭਾਂਖਰਪੁਰ ਮੈਕਡੌਨਡਲ ਨੇੜੇ ਅਤੇ ਬਲਟਾਣਾ ਟਰੈਫਿਕ ਲਾਈਟਾਂ ’ਤੇ ਤਿੰਨ ਓਵਰਪਾਸ ਦੀ ਉਸਾਰੀ ਸ਼ੁਰੂ ਕੀਤੀ ਸੀ। ਇਨ੍ਹਾਂ ਵਿੱਚ ਸਿੰਘਪੁਰਾ ਚੌਂਕ ’ਤੇ ਫਲਾਈਓਵਰ ਅਤੇ ਮੈਕ ਡੌਨਲਡ ਚੌਂਕ ਲਾਈਟਾਂ ਦੇ ਨੇੜੇ ਉਸਾਰਿਆ ਓਵਰਪਾਸ ਪਹਿਲਾਂ ਹੀ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਲੰਘੇ ਦਿਨੀਂ ਬਲਟਾਣਾ ਟਰੈਫਿਕ ਲਾਈਟਾਂ ’ਤੇ ਉਸਾਰਿਆ ਜਾ ਰਿਹਾ ਓਵਰਪਾਸ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਸੀ।

750 ਮੀਟਰ ਲੰਮੇ ਇਸ ਓਵਰਪਾਸ ਨੂੰ ਪਹਿਲਾਂ ਉੱਪਰ ਤੋਂ ਵਾਹਨਾਂ ਲਈ ਖੋਲ੍ਹਿਆ ਗਿਆ ਸੀ ਪਰ ਹੁਣ ਲੰਘੇ ਦਿਨ ਇਸ ਨੂੰ ਹੇਠਾਂ ਤੋਂ ਲੰਘਣ ਵਾਲੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਐੱਨਐਚਏਆਈ ਵੱਲੋਂ ਇਸ ਪ੍ਰਾਜੈਕਟ ਨੂੰ ਸਾਲ 2023 ਵਿੱਚ ਸ਼ੁਰੂ ਕਰ ਇਕ ਸਾਲ ਵਿੱਚ ਪੂਰਾ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਦੇ ਕੰਮ ਵਿੱਚ ਦੇਰੀ ਹੁੰਦੀ ਰਹੀ। ਇਕ ਵਾਰ ਇਸ ਦੇ ਠੇਕੇਦਾਰ ਨੂੰ ਬਦਲ ਕੇ ਇਸ ਦੀ ਉਸਾਰੀ ਦਾ ਕੰਮ ਦੂਜੇ ਠੇਕੇਦਾਰ ਨੂੰ ਦਿੱਤਾ ਗਿਆ। ਹੁਣ ਇਸ ਦੇ ਹੇਠਾਂ ਬਲਟਾਣਾ, ਢਕੌਲੀ ਮੁੜਨ ਅਤੇ ਯੂ-ਟਰਨ ਲੈਣ ਵਾਲੇ ਵਾਹਨਾਂ ਲਈ ਇਸ ਦੇ ਹੇਠਾਂ ਸਥਾਪਤ ਕੀਤਾ ਕੱਟ ਖੋਲ੍ਹ ਦਿੱਤਾ ਗਿਆ ਹੈ।

Advertisement