ਸੀਪੀ 67 ਮਾਲ ’ਚ ‘ਓਰਿਜਿਨਜ਼ ਆਫ ਸਪੀਡ-ਅਰੇਨਾ’ ਸ਼ੋਅ
ਇੱਥੋਂ ਦੇ ਸੀਪੀ 67 ਮਾਲ ਵਿੱਚ ਟ੍ਰਾਈਸਿਟੀ ਦੇ ਪਹਿਲੇ ਸੁਪਰ ਕਾਰ ਸ਼ੋਅਕੇਸ ‘ਓਰਿਜਿਨਜ਼ ਆਫ ਸਪੀਡ- ਅਰੇਨਾ’ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੁਪਰ ਕਾਰਾਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਆਪਣੀ ਰਫ਼ਤਾਰ ਅਤੇ ਡਿਜ਼ਾਈਨ ਲਈ ਮਸ਼ਹੂਰ ਲੈਂਬਰਗਿਨੀ ਅਤੇ ਫਰਾਰੀ ਤੋਂ ਲੈ ਕੇ ਪੌਰਸ਼ ਅਤੇ ਮੈਕਲੈਰੇਨ ਦੀਆਂ ਕਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਸ਼ੋਅ ਨੂੰ ਦੇਖਣ ਲਈ ਖੇਤਰ ਭਰ ਤੋਂ ਉਤਸ਼ਾਹੀ ਇਕੱਠੇ ਹੋਏ। ਇਸ ਵਿੱਚ ਲਾਈਵ ਸਟੰਟ ਪ੍ਰਦਰਸ਼ਨ, ਸਾਹਸੀ ਪ੍ਰਦਰਸ਼ਨ ਅਤੇ ਗਤੀਸ਼ੀਲ ਪ੍ਰਦਰਸ਼ਨ ਸ਼ਾਮਲ ਸਨ।
ਹੋਮਲੈਂਡ ਗਰੁੱਪ ਦੇ ਸੀ ਈ ਓ ਉਮੰਗ ਜਿੰਦਲ ਨੇ ਇਸ ਮੌਕੇ ਕਿਹਾ ਕਿ ਉਹ ‘ਓਰਿਜਿਨਜ਼ ਆਫ ਸਪੀਡ- ਅਰੇਨਾ’ ਦੀ ਮੇਜ਼ਬਾਨੀ ਕਰਨ ’ਤੇ ਮਾਣ ਮਹਿਸੂਸ ਕਰਦੇ ਹਨ। ਇਹ ਇਤਿਹਾਸਕ ਪ੍ਰੋਗਰਾਮ ਜੋ ਟ੍ਰਾਈਸਿਟੀ ਵਿੱਚ ਸੁਪਰਕਾਰਾਂ ਅਤੇ ਲਗਜ਼ਰੀ ਜੀਵਨ-ਸ਼ੈਲੀ ਦੇ ਤਜਰਬਿਆਂ ਦੇ ਰੋਮਾਂਚ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਇਹ ਮਾਲ ਤੇਜ਼ੀ ਨਾਲ ਵਿਸ਼ੇਸ਼ ਜੀਵਨ ਸ਼ੈਲੀ ਰੁਝੇਵਿਆਂ ਲਈ ਹੱਬ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖੇਤਰ ਦੀਆਂ ਕੁਝ ਦੁਰਲੱਭ ਅਤੇ ਵਧੀਆ ਕਾਰਾਂ ਨੂੰ ਦਰਸ਼ਕਾਂ ਲਈ ਲਿਆਏ ਹਨ।