ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਖਮਨੀ ਗਰੁੱਪ ਵੱਲੋਂ ਓਰੀਐਂਟੇਸ਼ਨ ਪ੍ਰੋਗਰਾਮ

ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਓਰੀਐਂਟੇਸ਼ਨ ਦਿਵਸ ‘ਐਜੂ-ਇਗਨਾਈਟ 2025’ ਦੌਰਾਨ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐੱਸਡੀਐੱਮ ਡੇਰਾਬਸੀ ਅਮਿਤ ਗੁਪਤਾ ਸਨ, ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਕੰਵਲਜੀਤ ਸਿੰਘ ਅਤੇ ਡਾਇਰੈਕਟਰ ਡਾ. ਦਮਨਜੀਤ ਸਿੰਘ ਨੇ ਕੀਤੀ। ਇਸ...
ਓਰੀਐਟੇਸ਼ਨ ਦੌਰਾਨ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਪਤਵੰਤੇ। -ਫੋਟੋ: ਭੱਟੀ
Advertisement

ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਓਰੀਐਂਟੇਸ਼ਨ ਦਿਵਸ ‘ਐਜੂ-ਇਗਨਾਈਟ 2025’ ਦੌਰਾਨ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਐੱਸਡੀਐੱਮ ਡੇਰਾਬਸੀ ਅਮਿਤ ਗੁਪਤਾ ਸਨ, ਪ੍ਰੋਗਰਾਮ ਦੀ ਪ੍ਰਧਾਨਗੀ ਚੇਅਰਮੈਨ ਕੰਵਲਜੀਤ ਸਿੰਘ ਅਤੇ ਡਾਇਰੈਕਟਰ ਡਾ. ਦਮਨਜੀਤ ਸਿੰਘ ਨੇ ਕੀਤੀ। ਇਸ ਮੌਕੇ ਡਾ. ਐੱਸਕੇ ਭੱਟਾਚਾਰੀਆ, ਪ੍ਰੋ. ਰਸ਼ਪਾਲ ਸਿੰਘ, ਡਾ. ਜੀਐੱਨ ਵਰਮਾ, ਡਾ. ਪ੍ਰਦੀਪ, ਡਾ. ਕਪਿਲ ਅਤੇ ਡਾ. ਮੁਕੇਸ਼ ਵਰਮਾ ਸ਼ਾਮਲ ਸਨ।

ਸਮਾਗਮ ਵਿੱਚ ਡਾ. ਦਮਨਜੀਤ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ। ਡਾ. ਭੱਟਾਚਾਰੀਆ ਨੇ ਸੰਸਥਾ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਜਾਣਕਾਰੀ ਦਿੱਤੀ। ਡਾ. ਪੀਕੇ ਮਹਿਤਾ ਨੇ ਪਲੇਸਮੈਂਟ ਪ੍ਰਕਿਰਿਆ ਤੇ ਭਰਤੀ ਕੰਪਨੀਆਂ ਦੀਆਂ ਲੋੜਾਂ ਬਾਰੇ ਦੱਸਿਆ। ਪ੍ਰੋ. ਸ਼ਿਵਾਨੀ ਨੇ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।

Advertisement

ਡਾ. ਮੁਕੇਸ਼ ਵਰਮਾ ਨੇ ਫੈਕਲਟੀ ਟੀਮ ਦੀ ਜਾਣ-ਪਛਾਣ ਕਰਵਾਈ ਅਤੇ ਪੂਰਾ ਅਕਾਦਮਿਕ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕੈਂਪਸ ਦਾ ਦੌਰਾ ਕਰ ਕੇ ਲਾਇਬ੍ਰੇਰੀ, ਲੈਬਾਂ ਅਤੇ ਹੋਰ ਸਹੂਲਤਾਂ ਦੇਖੀਆਂ। ਦੁਪਹਿਰ ਦੇ ਭੋਜਨ ਮਗਰੋਂ ਸਮਾਮਗ ਸਮਾਪਤ ਹੋਇਆ।

Advertisement