ਸਮੱਗਰ ਸਿੱਖਿਆ ਅਧਿਆਪਕ ਪੱਕੇ ਕਰਨ ਦੇ ਹੁਕਮ
ਹਾੲੀ ਕੋਰਟ ਦੇ ਹੁਕਮਾਂ ਦਾ ਦਸ ਸਾਲ ਤੋਂ ਵੱਧ ਸਮੇਂ ਤੋਂ ਪਡ਼੍ਹਾ ਰਹੇ ਅਧਿਆਪਕਾਂ ਨੂੰ ਹੋਵੇਗਾ ਫਾਇਦਾ
Advertisement
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਯੂਟੀ ਵਿਚ ਸਮੱਗਰ ਸਿੱਖਿਆ ਤਹਿਤ ਤਾਇਨਾਤ ਅਧਿਆਪਕਾਂ ਦੀਆਂ ਸੇਵਾਵਾਂ ਨਿਯਮਤ ਕਰਨ ਦੇ ਅੱਜ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਹੈ ਕਿ ਇਹ ਹੁਕਮ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਪੜ੍ਹਾ ਰਹੇ ਅਧਿਆਪਕਾਂ ’ਤੇ ਲਾਗੂ ਹੋਣਗੇ। ਇਸ ਤੋਂ ਇਲਾਵਾ ਅਦਾਲਤ ਨੇ ਸੁਸਾਇਟੀ ਅਧੀਨ ਭਰਤੀ ਕੀਤੇ ਗਏ ਇਨ੍ਹਾਂ ਅਧਿਆਪਕਾਂ ਦੇ ਮਾਮਲੇ ’ਤੇ ਯੂਟੀ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਇਹ ਅਸਾਮੀਆਂ ਸਿੱਖਿਆ ਵਿਭਾਗ ਤਹਿਤ ਲੈ ਕੇ ਆਉਣ। ਇਨ੍ਹਾਂ ਅਧਿਆਪਕਾਂ ਨੂੰ ਅਗਲੇ ਛੇ ਹਫਤਿਆਂ ਵਿਚ ਪੱਕਾ ਕਰਨ ਦੇ ਹੁਕਮ ਸੁਣਾਏ ਗਏ ਹਨ ਤੇ ਜੇ ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਤੈਅ ਸਮੇਂ ਵਿਚ ਨਿਯਮਤ ਨਾ ਕੀਤੀਆਂ ਤਾਂ ਇਨ੍ਹਾਂ ਅਧਿਆਪਕਾਂ ਦੀਆਂ ਇਸ ਸਮੇਂ ਤੋਂ ਹੀ ਸੇਵਾਵਾਂ ਨਿਯਮਤ ਮੰਨੀਆਂ ਜਾਣਗੀਆਂ। ਇਸ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਕੰਟਰੈਕਟ ’ਤੇ ਭਰਤੀ ਕੀਤਾ ਜਾਂਦਾ ਸੀ ਤੇ ਇਨ੍ਹਾਂ ਨੂੰ ਕਈ ਲਾਭਾਂ ਤੋਂ ਵਾਂਝਾ ਰੱਖਿਆ ਗਿਆ ਸੀ। ਹਾਈ ਕੋਰਟ ਦੇ ਹੁਕਮ ਦਾ ਚੰਡੀਗੜ੍ਹ ਦੇ 700 ਦੇ ਕਰੀਬ ਅਧਿਆਪਕਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਇਹ ਦੀ ਦੱਸਣਾ ਬਣਦਾ ਹੈ ਕਿ ਇਸ ਸਬੰਧੀ ਸਭ ਤੋਂ ਪਹਿਲਾਂ ਚੰਡੀਗੜ੍ਹ ਟੀਚਰਜ਼ ਐਸੋਸੀਏਸ਼ਨ ਦੇ ਕਾਨੂੰਨੀ ਸਲਾਹਕਾਰ ਅਰਵਿੰਦਰ ਰਾਣਾ ਨੇ ਕੇਸ ਕੀਤਾ ਸੀ ਪਰ ਬਾਅਦ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬਾਕੀ ਅਧਿਆਪਕਾਂ ਨੂੰ ਵੀ ਇਸ ਕੇਸ ਨਾਲ ਜੋੜ ਦਿੱਤਾ ਜਿਸ ਕਾਰਨ ਕੇਸ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ ਚਾਰ ਸੌ ਹੋ ਗਈ ਸੀ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸਮੱਗਰ ਸਿੱਖਿਆ ਤਹਿਤ ਸੁਸਾਇਟੀ ਬਣਾਈ ਤੇ ਇਸ ਸੁਸਾਇਟੀ ਹੇਠ ਅਸਾਮੀਆਂ ਕੱਢੀਆਂ ਜਿਸ ਵਿਚ ਭਰਤੀ ਨਿਯਮ ਤਾਂ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵਾਂਗ ਰੱਖੇ ਗਏ ਪਰ ਲਾਭ ਦੇਣ ਦੇ ਮਾਮਲੇ ’ਤੇ ਹੱਥ ਖਿੱਚਿਆ ਗਿਆ। ਇਸ ਤਹਿਤ ਸਾਲ 2005, 2006, 2008, 2009, 2013, 2019 ਤੇ ਸਾਲ 2025 ਵਿਚ ਸਮੱਗਰ ਸਿੱਖਿਆ ਤਹਿਤ ਜੇ ਬੀ ਟੀ ਤੇ ਟੀ ਜੀ ਟੀ ਅਧਿਆਪਕ ਨਿਯੁਕਤ ਕੀਤੇ ਗਏ ਸਨ।
Advertisement
ਕਾਲਜ ਲੈਕਚਰਾਰਾਂ ਨੂੰ ਕੀਤਾ ਜਾ ਚੁੱਕਾ ਪੱਕਾ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਹੁਕਮ ਜਾਰੀ ਕਰ ਕੇ ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਵਿਚ ਪੜ੍ਹਾ ਰਹੇ ਲੈਕਚਰਾਰਾਂ ਨੂੰ ਪੱਕਾ ਕਰਨ ਦੇ ਹੁਕਮ ਦਿੱਤੇ ਸਨ ਤੇ ਇਹ ਹੁਕਮ ਜਸਟਿਸ ਜਗਮੋਹਨ ਬਾਂਸਲ ਨੇ ਜਾਰੀ ਕੀਤੇ ਸਨ ਤੇ ਅੱਜ ਵੀ ਇਸੀ ਜਸਟਿਸ ਨੇ ਚੰਡੀਗੜ੍ਹ ਦੇ ਅਧਿਆਪਕਾਂ ਦੇ ਹੱਕ ਵਿਚ ਫੈਸਲਾ ਸੁਣਾਇਆ ਹੈ। ਜਸਟਿਸ ਜਗਮੋਹਨ ਬਾਂਸਲ ਨੇ ਅੱਜ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਚੰਡੀਗੜ੍ਹ ਦੇ ਅਧਿਆਪਕਾਂ ਨੂੰ ਪਿਛਲਾ ਲਾਭ ਤਾਂ ਨਹੀਂ ਦੇ ਰਹੇ ਪਰ ਆਉਣ ਵਾਲੇ ਛੇ ਹਛਤਿਆਂ ਵਿਚ ਇਹ ਅਧਿਆਪਕ ਪੱਕੇ ਹੋ ਜਾਣਗੇ।
Advertisement
