ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਡਿਆਲਾ ਐੱਸਟੀਪੀ ਦੀ ਪਾਣੀ ਨਿਕਾਸ ਯੋਜਨਾ ਦਾ ਵਿਰੋਧ

ਪਡਿਆਲਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਦੇ ਨਿਕਾਸ ਲਈ ਦੋ ਕਰੋੜ ਦੀ ਲਾਗਤ ਨਾਲ ਪਾਈ ਜਾਣ ਵਾਲੀ ਪਾਈਪਲਾਈਨ ਤੋਂ ਸ਼ਹਿਰ ਦੇ ਚਾਰ ਕੌਂਸਲਰਾਂ ਨੇ ਕੌਂਸਲ ਮੀਟਿੰਗ ਦਾ ਬਾਈਕਾਟ ਕੀਤਾ ਤੇ ਪਾਈਪਲਾਈਨ ਅੰਦਰ ਦੀ ਥਾਂ ਸ਼ਹਿਰ ਦੇ ਬਾਹਰੋਂ ਪਾਉਣ ਦੀ...
ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਕੌਂਸਲਰ ਬਹਾਦਰ ਸਿੰਘ ਓਕੇ ਤੇ ਹੋਰ।
Advertisement

ਪਡਿਆਲਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਦੇ ਨਿਕਾਸ ਲਈ ਦੋ ਕਰੋੜ ਦੀ ਲਾਗਤ ਨਾਲ ਪਾਈ ਜਾਣ ਵਾਲੀ ਪਾਈਪਲਾਈਨ ਤੋਂ ਸ਼ਹਿਰ ਦੇ ਚਾਰ ਕੌਂਸਲਰਾਂ ਨੇ ਕੌਂਸਲ ਮੀਟਿੰਗ ਦਾ ਬਾਈਕਾਟ ਕੀਤਾ ਤੇ ਪਾਈਪਲਾਈਨ ਅੰਦਰ ਦੀ ਥਾਂ ਸ਼ਹਿਰ ਦੇ ਬਾਹਰੋਂ ਪਾਉਣ ਦੀ ਮੰਗ ਕੀਤੀ।

ਨਗਰ ਕੌਂਸਲ ਦੀ ਅੱਜ ਹੋਈ ਮੀਟਿੰਗ ਵਿੱਚ ਪਡਿਆਲਾ ਦੇ ਐੱਸਟੀਪੀ ਦਾ ਪਾਣੀ ਸ਼ਹਿਰ ਦੀ ਸਿੰਘਪੁਰਾ ਰੋਡ ਦੀ ਸੰਦੀਪ ਟੈਲੀਕਾਮ ਤੱਕ ਪਾਈਪਲਾਈਨ ਪਾਉਣ ਦੇ ਮਤੇ ਦਾ ਕੌਂਸਲਰ ਬਹਾਦਰ ਸਿੰਘ, ਕਾਂਗਰਸੀ ਕੌਂਸਲਰ ਭੂਸ਼ਨ ਵਰਮਾ ਅਤੇ ‘ਆਪ’ ਦੇ ਹੋਰਨਾਂ ਕੌਂਸਲਰਾਂ ਨੇ ਵਿਰੋਧ ਕਰਦਿਆਂ ਐੱਸਟੀਪੀ ਦੇ ਪਾਣੀ ਕਾਰਨ ਸ਼ਹਿਰ ਦੇ ਕਈ ਵਾਰਡਾਂ ਨੂੰ ਹੋਣ ਵਾਲੇ ਨੁਕਸਾਨ ਦਾ ਮੁੱਦਾ ਚੁੱਕਿਆ। ਸੱਤਾਧਾਰੀ ਧਿਰ ਦੇ ਇਸ ਮਤੇ ’ਤੇ ਡਟੇ ਰਹਿਣ ਕਾਰਨ ‘ਆਪ’ ਦੇ ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀ ਪਾਲ ਬਾਂਸਲ, ਭਾਵਨਾ ਸ਼ਰਮਾ ਅਤੇ ਕਾਂਗਰਸੀ ਕੌਂਸਲਰ ਭੂਸ਼ਨ ਵਰਮਾ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਬਹਾਦਰ ਸਿੰਘ ਓਕੇ ਤੇ ਹੋਰਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 8 ਕਰੋੜ ਦੀ ਲਾਗਤ ਨਾਲ ਪਡਿਆਲਾ ਦੇ ਝੰਡਾ ਸਾਹਿਬ ਨੇੜਲੀ ਕਲੋਨੀ ਤੇ ਉਦਯੋਗਿਕ ਫੋਕਲ ਪੁਆਇੰਟ ਦਾ ਪਾਣੀ ਸੀਸਵਾਂ ਨਦੀ ਵਿੱਚ ਪਾਉਣ ਦੀ ਤਜਵੀਜ਼ ਵੀ ਸ਼ਹਿਰ ਦੇ ਪੱਖ ਵਿੱਚ ਨਹੀਂ ਹੈ।

Advertisement

ਬਹਾਦਰ ਸਿੰਘ ਓਕੇ ਤੇ ਹੋਰਨਾਂ ਕੌਂਸਲਰਾਂ ਨੇ ਪਡਿਆਲਾ ਐੱਸਟੀਪੀ ਅਤੇ ਫੋਕਲ ਪੁਆਇੰਟ ਦੇ ਪਾਣੀ ਦੀ ਨਿਕਾਸੀ ਲਈ ਦੁਬਾਰਾ ਸਰਵੇ ਕਰਵਾਉਣ ਤੇ ਪਾਈ ਸ਼ਹਿਰ ਦੇ ਬਾਹਰ ਦੀ ਪਾਈ ਜਾਵੇ।

ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪਡਿਆਲਾ ਐੱਸਟੀਪੀ ਦਾ ਪਾਣੀ ਕਿਸਾਨਾਂ ਨੇ ਖੇਤੀ ਲਈ ਵਰਤਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਲਈ ਇਹ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਭ ਆਸਰਾ ਤੋਂ ਨਿਹੋਲਕਾ ਰੋਡ ਨਦੀ ਤੱਕ ਵੱਖਰੀ ਪਾਈਪ ਪਾਈ ਜਾਣੀ ਹੈ।

Advertisement