ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਕਾਰੀਆਂ ਵੱਲੋਂ ਮਾਤਾ ਸੱਤਿਆ ਦੇਵੀ ਆਸ਼ਰਮ ਦਾ ਦੌਰਾ

ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਦੀ ਬ੍ਰਾਂਚ ਕੁਰਾਲੀ ਦੇ ਡਾਇਰੈਕਟਰ ਵਿਕਰਮਜੀਤ ਸਿੰਘ ਮਾਨ ਅਤੇ ਸੇਫ ਹੈਂਡਸ ਰਿਹੈਬਿਟਲੇਸ਼ਨ ਸੁਸਾਇਟੀ ਚੰਡੀਗੜ੍ਹ ਤੋਂ ਗੁਰਪ੍ਰੀਤ ਕੌਰ ਨੇ ਇੱਥੋਂ ਦੇ ਮਾਤਾ ਸੱਤਿਆ ਦੇਵੀ ਵਿਰਧ ਆਸ਼ਰਮ ਦਾ ਦੌਰਾ ਕੀਤਾ। ਉਨ੍ਹਾਂ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ...
ਮਾਤਾ ਸੱਤਿਆ ਦੇਵੀ ਵਿਰਧ ਆਸ਼ਰਮ ਵਿੱਚ ਬਜ਼ੁਰਗਾਂ ਨਾਲ ਬੈਠੇ ਅਧਿਕਾਰੀ।
Advertisement
ਰੈੱਡ ਕਰਾਸ ਸੁਸਾਇਟੀ ਚੰਡੀਗੜ੍ਹ ਦੀ ਬ੍ਰਾਂਚ ਕੁਰਾਲੀ ਦੇ ਡਾਇਰੈਕਟਰ ਵਿਕਰਮਜੀਤ ਸਿੰਘ ਮਾਨ ਅਤੇ ਸੇਫ ਹੈਂਡਸ ਰਿਹੈਬਿਟਲੇਸ਼ਨ ਸੁਸਾਇਟੀ ਚੰਡੀਗੜ੍ਹ ਤੋਂ ਗੁਰਪ੍ਰੀਤ ਕੌਰ ਨੇ ਇੱਥੋਂ ਦੇ ਮਾਤਾ ਸੱਤਿਆ ਦੇਵੀ ਵਿਰਧ ਆਸ਼ਰਮ ਦਾ ਦੌਰਾ ਕੀਤਾ। ਉਨ੍ਹਾਂ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ, ਜਿਸ ’ਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਥੇ ਉਹ ਬਹੁਤ ਖੁਸ਼ ਹਨ । ਆਸ਼ਰਮ ਵਿੱਚ ਉਨ੍ਹਾਂ ਨੂੰ ਹਰ ਸਹੂਲਤ, ਵਧੀਆ ਖਾਣਾ, ਗਰਮੀ ਤੋ ਬਚਣ ਲਈ ਪੱਖੇ , ਕੂਲਰ ਅਤੇ ਆਰਾਮਦਾਇਕ ਬੈੱਡਰੁਮ ਮਿਲੇ ਹੋਏ ਹਨ। ਆਸ਼ਰਮ ਦੇ ਚੇਅਰਮੈਨ ਪ੍ਰੋ ਆਰਸੀ ਢੰਡ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਬਜ਼ੁਰਗਾਂ ਲਈ ਉਹ ਰੈਗੂਲਰ ਮੈਡੀਕਲ ਕੈਂਪ ਲਗਾਉਣਗੇ ਤਾਂ ਜੋ ਇਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ। ਸ੍ਰੀ ਢੰਡ ਨੇ ਦੱਸਿਆ ਕਿ ਹੈਂਡੀਕਰਾਫਟ ਐਂਪੋਰੀਅਮ ਦੇਖ ਕੇ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਜਿੱਥੇ ਔਰਤਾਂ ਫੁਲਕਾਰੀ ਤੇ ਜੁੱਤੀ ਤਿਆਰ ਕਰਦੀਆ ਹਨ, ਉੱਥੇ ਪੇਂਡੂ ਔਰਤਾਂ ਲਈ ਸੈਨੇਟਰੀ, ਨੈਪਕਿਨਸ ਅਤੇ ਅਚਾਰ ਤਿਆਰ ਕਰਨ ਲਾਈ ਸੈਲਫ ਹੈਲਪ ਗਰੁੱਪਾ ਨੂੰ ਤਿਆਰ ਕੀਤਾ ਜਾਵੇ ਜਿਸ ਵਿੱਚ ਉਨ੍ਹਾਂ ਦੀ ਟੀਮ ਟ੍ਰੇਨਿੰਗ ਅਤੇ ਮਾਰਕੀਟਿੰਗ ਵਿੱਚ ਪੂਰਨ ਸਹਿਯੋਗ ਦੇਵੇਗੀ। ਪ੍ਰਬੰਧਕਾਂ ਵੱਲੋਂ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆਸ਼ਾ ਰਾਣੀ ਅਤੇ ਹਰਸ਼ ਢੰਡ ਹਾਜ਼ਰ ਸਨ।

Advertisement
Advertisement