ਨਿਤੀਸ਼ ਸਿੰਗਲਾ ਡਾਇਰੈਕਟਰ ਸਕੂਲ ਐਜੂਕੇਸ਼ਨ ਨਿਯੁਕਤ
ਇੱਥੋਂ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਅੱਜ ਚਾਰ ਅਧਿਕਾਰੀਆਂ ਨੂੰ ਨਵਾਂ ਚਾਰਜ ਦਿੱਤਾ ਹੈ। ਯੂਟੀ ਨੇ ਅੱਜ ਪੰਜਾਬ ਕੇਡਰ ਦੇ ਨਿਤੀਸ਼ ਸਿੰਗਲਾ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਨਿਯੁਕਤ ਕਰ ਦਿੱਤਾ ਹੈ ਤੇ ਪੀਸੀਐਸ ਅਧਿਕਾਰੀ ਅਮਨਦੀਪ ਸਿੰਘ ਭੱਟੀ ਨੂੰ ਡਾਇਰੈਕਟਰ...
Advertisement
ਇੱਥੋਂ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਅੱਜ ਚਾਰ ਅਧਿਕਾਰੀਆਂ ਨੂੰ ਨਵਾਂ ਚਾਰਜ ਦਿੱਤਾ ਹੈ। ਯੂਟੀ ਨੇ ਅੱਜ ਪੰਜਾਬ ਕੇਡਰ ਦੇ ਨਿਤੀਸ਼ ਸਿੰਗਲਾ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਨਿਯੁਕਤ ਕਰ ਦਿੱਤਾ ਹੈ ਤੇ ਪੀਸੀਐਸ ਅਧਿਕਾਰੀ ਅਮਨਦੀਪ ਸਿੰਘ ਭੱਟੀ ਨੂੰ ਡਾਇਰੈਕਟਰ ਸਕੂਲ ਐਜੂਕੇਸ਼ਨ ਤੋਂ ਰਿਲੀਵ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਯੂਟੀ ਦੇ ਪਹਿਲਾਂ ਵਾਲੇ ਡਾਇਰੈਕਟਰ ਸਕੂਲ ਹਰਸੁਹਿੰਦਰ ਪਾਲ ਸਿੰਘ ਬਰਾੜ ਨੂੰ ਆਈਏਐਸ ਅਧਿਕਾਰੀ ਬਣਨ ਤੋਂ ਬਾਅਦ ਚੰਡੀਗੜ੍ਹ ਤੋਂ ਰਿਲੀਵ ਕਰ ਕੇ ਪਿਤਰੀ ਰਾਜ ਪੰਜਾਬ ਭੇਜ ਦਿੱਤਾ ਗਿਆ ਸੀ। ਅੱਜ ਜਾਰੀ ਹੋਏ ਨਵੇਂ ਹੁਕਮਾਂ ਵਿਚ ਦੀਪਕ ਲਾਕੜਾ ਨੂੰ ਐਕਸਾਈਜ਼ ਤੇ ਟੈਕਸੇਸ਼ਨ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਸ਼ਾਂਤ ਕੁਮਾਰ ਯਾਦਵ ਨੂੰ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਲਾਇਆ ਗਿਆ ਹੈ। ਦੂਜੇ ਪਾਸੇ ਐਚਸੀਐਸ ਅਧਿਕਾਰੀ ਪ੍ਰਦੁਮਣ ਸਿੰਘ ਨੂੰ ਵਧੀਕ ਕਮਿਸ਼ਨਰ ਐਕਸਾਈਜ਼ ਤੇ ਟੈਕਸੇਸ਼ਨ ਲਾਇਆ ਗਿਆ ਹੈ। ਇਹ ਅਹੁਦਾ ਵੀ ਅਮਨਦੀਪ ਸਿੰਘ ਭੱਟੀ ਕੋਲ ਸੀ।
Advertisement
Advertisement
