ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਿਲੇਸ਼ ਭਾਰਦਵਾਜ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਬਣੇ

ਗਗਨਦੀਪ ਜੰਮੂ ਸਕੱਤਰ, ਸੇਤੀਆ ਸੰਯੁਕਤ ਸਕੱਤਰ ਅਤੇ ਹਰਵਿੰਦਰ ਮਾਨ ਖ਼ਜ਼ਾਨਚੀ ਚੁਣੇ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 1 ਮਾਰਚ

Advertisement

ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਚੋਣ ਲੰਘੇ ਦਿਨ ਹੋਈ ਚੋਣ ਦੇ ਨਤੀਜੇ ਦੇਰ ਰਾਤ ਐਲਾਨੇ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਸਰਤਾਜ ਸਿੰਘ ਨਰੂਲਾ 1781 ਵੋਟਾਂ ਹਾਸਲ ਕਰਕੇ ਪ੍ਰਧਾਨ ਚੁਣੇ ਗਏ ਹਨ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਰਵਿੰਦਰ ਸਿੰਘ ਰੰਧਾਵਾ ਨੂੰ 1404 ਵੋਟਾਂ ਪਈਆਂ।

ਇਸੇ ਦੌਰਾਨ ਨਿਲੇਸ਼ ਭਾਰਦਵਾਜ ਮੀਤ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਨੂੰ 1501 ਵੋਟਾਂ ਪਈਆਂ ਹਨ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਗੌਰਵ ਗੁਰਚਰਨ ਸਿੰਘ ਰਾਈ ਨੂੰ 1064 ਵੋਟਾਂ ਪਈਆਂ। ਸਕੱਤਰ ਦੀ ਚੋਣ ਵਿੱਚ ਗਗਨਦੀਪ ਜੰਮੂ ਜੇਤੂ ਰਹੇ ਹਨ, ਜਿਨ੍ਹਾਂ ਨੇ 1411 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਮਨਵਿੰਦਰ ਸਿੰਘ ਦਲਾਲ ਨੂੰ ਹਰਾ ਦਿੱਤਾ ਹੈ। ਦਲਾਲ ਨੂੰ 962 ਵੋਟਾਂ ਪਈਆਂ ਸਨ।

ਇਸੇ ਤਰ੍ਹਾਂ ਸੰਯੁਕਤ ਸਕੱਤਰ ਦੀ ਚੋਣ ਵਿੱਚ ਭਾਗਿਯਾਸ੍ਰੀ ਸੇਤੀਆ ਜੇਤੂ ਰਹੀ ਹੈ, ਜਿਸ ਨੂੰ 2053 ਵੋਟਾਂ ਪਈਆਂ। ਵਿਰੋਧੀ ਉਮੀਦਵਾਰ ਡਾ. ਕਿਰਨਦੀਪ ਕੌਰ ਨੂੰ 1733 ਵੋਟਾਂ ਪਈਆਂ ਸਨ। ਖ਼ਜ਼ਾਨਚੀ ਦੇ ਅਹੁਦੇ ਲਈ ਅੱਠ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਸਨ। ਇਸ ਵਿੱਚੋਂ ਹਰਵਿੰਦਰ ਸਿੰਘ ਮਾਨ 869 ਵੋਟਾਂ ਹਾਸਲ ਕਰਕੇ ਜੇਤੂ ਰਹੇ ਹਨ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਤਨਾਮ ਸਿੰਘ ਨੂੰ 737 ਵੋਟਾਂ ਪਈਆਂ।

ਚੋਣ ਨਤੀਜਿਆਂ ਮਗਰੋਂ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਖੁ਼ਸ਼ੀ ਦੀ ਲਹਿਰ ਹੈ ਤੇ ਜੇਤੂਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਕੀਲ ਵੋਟ ਪਾਉਣ ਪਹੁੰਚੇ ਸਨ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀ ਚੋਣ ਵਿੱਚ ਅਸ਼ੋਕ ਚੌਹਾਨ ਜੇਤੂ

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੀ ਚੋਣ ਵਿੱਚ ਅਸ਼ੋਕ ਚੌਹਾਨ ਜੇਤੂ ਰਹੇ ਹਨ, ਜਿਨ੍ਹਾਂ ਨੇ 991 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਸੁਨੀਲ ਟੋਨੀ ਨੂੰ ਹਰਾ ਦਿੱਤਾ ਹੈ। ਸੁਨੀਲ ਟੋਨੀ ਨੂੰ 884 ਵੋਟਾਂ ਪਈਆਂ ਹਨ। ਮੀਤ ਪ੍ਰਧਾਨ ਦੀ ਚੋਣ ਵਿੱਚ ਸੰਦੀਪ ਗੁੱਜਰ ਜੇਤੂ ਰਹੇ ਹਨ, ਜਿਨ੍ਹਾਂ ਨੂੰ 884 ਵੋਟਾਂ ਪਈਆਂ। ਇਸੇ ਦੌਰਾਨ ਗੁਰਦੁਵ ਸਿੰਘ ਨੂੰ 546 ਤੇ ਗਗਨਦੀਪ ਸਿੰਘ ਗੋਇਲ ਨੂੰ 435 ਵੋਟਾਂ ਪਈਆਂ। ਸਕੱਤਰ ਦੇ ਅਹੁਦੇ ਲਈ ਅਮੀਸ਼ ਸ਼ਰਮਾ ਜੇਤੂ ਰਹੇ ਹਨ, ਜਿਨ੍ਹਾਂ ਨੂੰ 1090 ਵੋਟਾਂ ਪਈਆਂ। ਇਸ ਦੌਰਾਨ ਵਿਰੋਧੀ ਵਿਵੇਕ ਮੋਹਨ ਸ਼ਰਮਾ ਨੂੰ 759 ਵੋਟਾਂ ਪਈਆਂ ਸਨ। ਖ਼ਜ਼ਾਨਚੀ ਦੀ ਚੋਣ ਵਿੱਚ ਉਜਵੱਲ ਭਸੀਨ ਜੇਤੂ ਰਹੇ ਹਨ, ਜਿਨ੍ਹਾਂ ਨੂੰ 726 ਵੋਟਾਂ ਪਈਆਂ। ਇਸ ਦੌਰਾਨ ਮਨਦੀਪ ਸਿੰਘ ਕਲੇਰ ਨੂੰ 715, ਬਲਵੰਤ ਸਿੰਘ ਨੂੰ 310 ਅਤੇ ਸੁਨੀਲ ਕੁਮਾਰ ਪਾਂਡੇ ਨੂੰ 88 ਵੋਟਾਂ ਪਈਆਂ।

Advertisement