ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਆਂਢੀ ’ਤੇ ਜਬਰ-ਜਨਾਹ ਦਾ ਦੋਸ਼

ਪੰਚਕੂਲਾ ਦੇ ਸੈਕਟਰ 14 ਥਾਣੇ ਅਧੀਨ ਇਲਾਕੇ ਦੀ ਵਸਨੀਕ 16 ਸਾਲਾ ਲੜਕੀ ਨੇ ਗੁਆਂਢੀ ’ਤੇ ਉਸ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦਾ ਪਤਾ ਲੜਕੀ ਦੀ ਮਾਂ ਵੱਲੋਂ ਉਸ ਨੂੰ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਲਿਜਾਣ ਮਗਰੋਂ ਸਾਹਮਣੇ ਆਇਆ।...
Advertisement

ਪੰਚਕੂਲਾ ਦੇ ਸੈਕਟਰ 14 ਥਾਣੇ ਅਧੀਨ ਇਲਾਕੇ ਦੀ ਵਸਨੀਕ 16 ਸਾਲਾ ਲੜਕੀ ਨੇ ਗੁਆਂਢੀ ’ਤੇ ਉਸ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦਾ ਪਤਾ ਲੜਕੀ ਦੀ ਮਾਂ ਵੱਲੋਂ ਉਸ ਨੂੰ ਸਿਹਤ ਸਮੱਸਿਆਵਾਂ ਕਾਰਨ ਹਸਪਤਾਲ ਲਿਜਾਣ ਮਗਰੋਂ ਸਾਹਮਣੇ ਆਇਆ। ਜਾਂਚ ’ਚ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ। ਪੀੜਤਾ ਦੀ ਸ਼ਿਕਾਇਤ ’ਤੇ ਸੈਕਟਰ 14 ਥਾਣੇ ’ਚ ਕੇਸ ਦਦਰਜ ਕੀਤਾ ਗਿਆ ਹੈ। ਪੀੜਤਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਲੱਗਦੀ ਝੁੱਗੀ ’ਚ ਰਹਿੰਦੇ ਨੌਜਵਾਨ ਨੇ ਧਮਕਾ ਕੇ ਉਸ ਨਾਲ ਜਬਰ-ਜਨਾਹ ਕੀਤਾ।

ਸੋਨੇ ਦੀ ਚੇਨੀ ਝਪਟੀ

ਜ਼ੀਰਕਪੁਰ: ਬਲਟਾਣਾ ਅਧੀਨ ਪੈਂਦੇ ਸਵਾਮੀ ਐਨਕਲੇਵ ਵਿੱਚ ਐਕਟਿਵਾ ਸਵਾਰ ਦੋ ਝਪਟਮਾਰ ਇਕ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਔਰਤ ਪੂਜਾ ਸਲੂਜਾ ਵਾਸੀ ਸਵਾਮੀ ਐਨਕਲੇਵ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਕਿਸੇ ਕੰਮ ਮਗਰੋਂ ਬਾਜ਼ਾਰ ਤੋਂ ਮੁੜ ਰਹੀ ਕਿ ਦੋ ਝਪਟਮਾਰ ਉਸ ਦੇ ਗਲ ਵਿੱਚੋਂ ਦੋ ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋ ਗਏ। ਇਸ ਦੌਰਾਨ ਝਪਟਮਾਰਾਂ ਵੱਲੋਂ ਧੱਕੇ ਮਾਰਨ ਕਰਕੇ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਈ। ਇਸ ਸਬੰਧੀ ਬਲਟਾਣਾ ਚੌਂਕੀ ਇੰਚਾਰਜ ਸਹਾਇਕ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Show comments