ਸੀਜੀਸੀ ਯੂਨੀਵਰਸਿਟੀ ਵਿੱਚ ਕੌਮੀ ਸੈਮੀਨਾਰ
ਚੰਡੀਗੜ੍ਹ ਯੂਨੀਵਰਸਿਟੀ ਝੰਜੇੜੀ ਮੁਹਾਲੀ ਦੇ ਕੈਂਪਸ ਵਿਚ ਏਆਈਸੀਟੀਈ-ਵਾਣੀ 2.0 ਸਕੀਮ ਤਹਿਤ ਦੋ-ਰੋਜਾ ਕੌਮੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ, ਇੰਡਸਟਰੀ 5.0 ਦੇ ਸੰਦਰਭ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਨਾਲ ਸਬੰਧਿਤ ਨੌਂ ਤਕਨੀਕੀ ਸੈਸ਼ਨ ਕੀਤੇ ਗਏ। ਵੱਖ-ਵੱਖ ਕਾਲਜਾਂ ਤੋਂ 60 ਤੋਂ...
Advertisement
ਚੰਡੀਗੜ੍ਹ ਯੂਨੀਵਰਸਿਟੀ ਝੰਜੇੜੀ ਮੁਹਾਲੀ ਦੇ ਕੈਂਪਸ ਵਿਚ ਏਆਈਸੀਟੀਈ-ਵਾਣੀ 2.0 ਸਕੀਮ ਤਹਿਤ ਦੋ-ਰੋਜਾ ਕੌਮੀ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੌਰਾਨ, ਇੰਡਸਟਰੀ 5.0 ਦੇ ਸੰਦਰਭ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਨਾਲ ਸਬੰਧਿਤ ਨੌਂ ਤਕਨੀਕੀ ਸੈਸ਼ਨ ਕੀਤੇ ਗਏ। ਵੱਖ-ਵੱਖ ਕਾਲਜਾਂ ਤੋਂ 60 ਤੋਂ ਵੱਧ ਭਾਗੀਦਾਰਾਂ ਨੇ ਇਸ ਵਿੱਚ ਹਿੱਸਾ ਲਿਆ। ਮੁੱਖ ਬੁਲਾਰਿਆਂ ਵਿੱਚ ਡਾ. ਬਾਬਨ ਕੁਮਾਰ ਬੰਸੋਡ, ਡਾ. ਸਰਤਾਜਵੀਰ ਸਿੰਘ, ਤੇਜਿੰਦਰ ਪਾਲ ਸਿੰਘ ਜੱਸਲ, ਡਾ. ਰੁਪਿੰਦਰ ਸਿੰਘ, ਡਾ. ਗੁਰਿੰਦਰ ਸਿੰਘ ਬਰਾੜ, ਡਾ. ਇੰਦਰਦੀਪ ਸਿੰਘ, ਦੀਪਕ ਸਰਮਾ, ਡਾ. ਸੀ.ਪੀ. ਕੰਬੋਜ ਅਤੇ ਵਰੁਣ ਸ਼ਰਮਾ ਸਾਮਲ ਸਨ।
Advertisement
ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ ਧਾਲੀਵਾਲ ਨੇ ਕਿਹਾ ਕਿ ਇਹ ਸੈਮੀਨਾਰ ਸਿਰਫ ਇੱਕ ਅਕਾਦਮਿਕ ਕਸਰਤ ਨਹੀਂ ਸੀ, ਸਗੋਂ ਇਹ ਇੰਜੀਨੀਅਰਾਂ, ਖੋਜਕਾਰਾਂ ਅਤੇ ਨਵੀਂਆਂ ਕਾਢਾਂ ਕਰਨ ਵਾਲਿਆਂ ਦੀ ਅਗਲੀ ਪੀੜ੍ਹੀ ਨੂੰ ਆਕਾਰ ਦੇਣ ਵੱਲ ਇੱਕ ਅਹਿਮ ਕਦਮ ਸੀ।
Advertisement