ਕੌਮੀ ਦਰਜਾਬੰਦੀ: ਪੰਜਾਬ ਯੂਨੀਵਰਸਿਟੀ ਨੂੰ ਤੀਜਾ ਸਥਾਨ
ਉਨ੍ਹਾਂ ਦੱਸਿਆ ਕਿ ਐੱਨ ਆਈ ਆਰ ਐੱਫ ਫਾਰਮੇਸੀ ਸ਼੍ਰੇਣੀ ਵਿੱਚ ਪੀ ਯੂ ਸੱਤਵੇਂ ਤੋਂ ਤੀਜੇ ਸਥਾਨ ’ਤੇ ਆਈ ਹੈ, ਜਦਕਿ ਇਸ ਸਾਲ ਇੰਜਨੀਅਰਿੰਗ ਸ਼੍ਰੇਣੀ ਵਿੱਚ 93ਵੇਂ ਸਥਾਨ ’ਤੇ ਦੁਬਾਰਾ ਸ਼ਾਮਲ ਹੋਈ ਹੈ। ਵਿਸ਼ਵ ਪੱਧਰ ’ਤੇ ਕਿਊ ਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ 1001-1200 ਬੈਂਡ ਤੋਂ 901-950 ਬੈਂਡ ਤੱਕ ਦਾ ਸੁਧਾਰ ਪ੍ਰਾਪਤ ਕੀਤਾ ਹੈ। ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਆਪਣੀ ਸਥਿਤੀ 601-800 ਬੈਂਡ ਵਿੱਚ ਬਣਾਈ ਰੱਖੀ ਹੈ। ਇਹ ਪ੍ਰਾਪਤੀਆਂ ਸਾਡੇ ਫੈਕਲਟੀ, ਸਟਾਫ਼, ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਸਥਿਰਤਾ ਨੂੰ ਰਣਨੀਤਕ ਤਰਜੀਹ ਵਜੋਂ ਅਪਨਾਉਣ ਵਾਲੇ ਸਮੂਹਿਕ ਯਤਨਾਂ ਨੂੰ ਦਰਸਾਉਂਦੀਆਂ ਕਰਦੀਆਂ ਹਨ।
ਯੂਨੀਵਰਸਿਟੀ ਨੇ ਅਹਿਮ ਸੁਧਾਰ ਕੀਤੇ: ਉਪ ਕੁਲਪਤੀ
ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਖੁਸ਼ੀ ਪ੍ਰਗਟਾਈ ਕਿ ਪੀ ਯੂ ਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਸਾਰੀਆਂ ਪ੍ਰਮੁੱਖ ਰੈਂਕਿੰਗਜ਼ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤਾ ਹੈ। ਇਹ ਸਫਲਤਾਵਾਂ ਇੱਕ ਅਗਾਂਹਵਧੂ, ਖੋਜ-ਅਧਾਰਿਤ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਕਾਦਮਿਕ ਵਾਤਾਵਰਨ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਵਚਨਬੱਧਤਾ ਦਾ ਪ੍ਰਮਾਣ ਹਨ।
