ਨੈਸ਼ਨਲ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ
ਮਿਹਰ ਸਿੰਘ
ਕੁਰਾਲੀ, 13 ਮਈ
ਸੀਬੀਐੱਸੀ ਵੱਲੋਂ ਐਲਾਨੇ 12ਵੀਂ ਦੇ ਨਤੀਜੇ ਵਿੱਚ ਸਥਾਨਕ ਮੋਰਿੰਡਾ ਰੋਡ ’ਤੇ ਸਥਿਤ ਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਮਧੂ ਕਾਲੀਆ ਨੇ ਦੱਸਿਆ ਕਿ 12ਵੀਂ ਜਮਾਤ ਦੀ ਕਾਮਰਸ ਸਟਰੀਮ ਦੀ ਕਨਿਕਾ ਨੇ 97.4 ਫ਼ੀਸਦ, ਦੁਸ਼ਯੰਤ ਰਾਠੌਰ ਨੇ 93.2, ਰਿਦਮਗੀਤ ਕੌਰ ਨੇ 93, ਮਨੀਸ਼ਾ ਨੇ 92.6 ਅਤੇ ਗੀਤਾਂਜਪ੍ਰੀਤ ਕੌਰ ਨੇ 91.8 ਫ਼ੀਸਦ ਅੰਕ ਪ੍ਰਾਪਤ ਕੀਤੇ ਹਨ। ਸਾਇੰਸ ਸਟਰੀਮ ਵਿੱਚ ਨਵਨੀਤ ਧੀਮਾਨ ਨੇ 92.8 ਫੀਸਦ, ਹਰਲੀਨ ਕੌਰ ਨੇ 91.8 ਫ਼ੀਸਦ ਅਤੇ ਅੰਕਿਤਾ ਨੇ 91.4 ਫ਼ੀਸਦ ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ।
ਆਰਟਸ ਵਿੱਚ ਪੱਲਵੀ ਜੋਸ਼ੀ ਨੇ 94.8 ਫ਼ੀਸਦ, ਹਰਲੀਨ ਕੌਰ ਨੇ 93.6, ਲਕਸ਼ਪ੍ਰੀਤ ਕੌਰ ਨੇ 92.6, ਸ਼੍ਰੇਆ ਨੇ 92.4, ਵੰਸ਼ਿਕਾ ਰਾਠੌਰ ਨੇ 90.6 ਅਤੇ ਸਿਮਰਤ ਸਿੰਘ ਨੇ 90.4 ਫ਼ੀਸਦ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ, ਈਸ਼ ਅਗਰਵਾਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਦਸਮੇਸ਼ ਅਕੈਡਮੀ ਦਾ ਸੀਬੀਐੱਸਈ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਅਕੈਡਮੀ ਦੇ ਡਾਇਰੈਕਟਰ ਸੇਵਾਮੁਕਤ ਮੇਜਰ ਜਨਰਲ ਜੇਐੱਸ ਘੁੰਮਣ ਤੇ ਪ੍ਰਿੰਸੀਪਲ ਡਾ. ਸੋਨੂੰ ਵਾਲੀਆ ਨੇ ਦੱਸਿਆ ਕਿ ਮਹਿਤਾਬ ਸਿੰਘ ਨੇ 97 ਫ਼ੀਸਦੀ ਅੰਕਾਂ ਨਾਲ ਪਹਿਲਾ, ਨਮਨ ਸ਼ਰਮਾ ਨੇ 95.4 ਨਾਲ ਦੂਜਾ ਤੇ ਕੁਮਾਰੀ ਫਲਕ ਰਾਣਾ ਨੇ 94.6 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਤਸ਼ਨੀਤ ਕੌਰ ਵਾਲੀਆ ਨੇ 91.8 ਫ਼ੀਸਦੀ ਅੰਕਾਂ ਨਾਲ ਪਹਿਲਾ, ਰਸ਼ਨਪ੍ਰੀਤ ਕੌਰ ਨੇ 88 ਫ਼ੀਸਦੀ ਨਾਲ ਦੂਜਾ, ਹੁਨਰਦੀਪ ਸਿੰਘ ਤੇ ਤਮੰਨਾ ਨੇ 86.2 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਬਨੂੜ (ਪੱਤਰ ਪ੍ਰੇਰਕ): ਸ਼ਿਵਾਲਿਕ ਕਾਨਵੈਂਟ ਸਕੂਲ ਬਨੂੜ ਦਾ ਸੀਬੀਐੱਸਈ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ। ਬਾਰ੍ਹਵੀਂ ਵਿੱਚ ਤਰਨਦੀਪ ਕੌਰ 96.8 ਫ਼ੀਸਦੀ ਅੰਕ ਲੈ ਕੇ ਸਕੂਲ ਅਤੇ ਸਮੁੱਚੇ ਖੇਤਰ ਵਿੱਚ ਪਹਿਲੇ ਸਥਾਨ ’ਤੇ ਰਹੀ। ਸਕੂਲ ਦੇ ਦੋ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 15 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅਤੇ 23 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਬਾਕੀ 33 ਵਿਦਿਆਰਥੀ 60 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ। ਦਸਵੀਂ ਦੇ ਨਤੀਜੇ ਵਿਚ ਭਵਨਦੀਪ ਸਿੰਘ ਨੇ 93 ਫ਼ੀਸਦੀ ਅਤੇ ਬ੍ਰਹਮਜੋਤ ਨੇ 90 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿੱਚੋਂ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੋ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 16 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਸਕੂਲ ਦੀ ਪ੍ਰਿੰਸੀਪਲ ਚੀਨੂ ਸ਼ਰਮਾ ਨੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਰੂਪਨਗਰ (ਪੱਤਰ ਪ੍ਰੇਰਕ): ਸੇਂਟ ਕਾਰਮਲ ਸਕੂਲ ਕਟਲੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਸਰਪ੍ਰਸਤ ਅਮਰਜੀਤ ਸਿੰਘ ਸੈਣੀ ਤੇ ਡਿਵੈਲਪਮੈਂਟ ਮੈਨੇਜਰ ਜਯਾ ਸੈਣੀ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਨੇ 97 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਆਯੂਸ਼ ਪਾਂਡੇ ਨੇ 95.4 ਪ੍ਰਤੀਸ਼ਤ ਨਾਲ ਦੂਜਾ, ਅਰਸ਼ਪ੍ਰੀਤ ਕੌਰ ਨੇ 94.8 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਮਹਿਕਪ੍ਰੀਤ ਕੌਰ ਨੇ 93.8 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਚੌਥਾ ਅਤੇ ਦੀਕਸ਼ਾ ਨੇ 93.6 ਫ਼ੀਸਦੀ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਜਲਾਲਪੁਰ ਦਾ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ 100 ਫ਼ੀਸਦੀ ਰਿਹਾ। 12ਵੀਂ ਦੀ ਵਿਦਿਆਰਥਣ ਇਬਨਿਤ ਕੌਰ ਨੇ 95.2 ਫ਼ੀਸਦੀ, ਤ੍ਰਿਸ਼ਨਾ ਨੇ 93, ਐਸ਼ਵੀਰ ਕੌਰ ਨੇ 92.8, ਤਾਨੀਆ ਮਿੱਤਲ ਨੇ 91.6 ਅਤੇ ਰਮਨੀਤ ਕੌਰ ਨੇ 85.4% ਅੰਕ ਹਾਸਲ ਕੀਤੇ। ਦਸਵੀਂ ਵਿੱਚੋਂ ਜਸਮਨਵੀਰ ਕੌਰ, ਅਰਸ਼ਦੀਪ ਸਿੰਘ ਅਤੇ ਰਾਸ਼ੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ। ਤਿੰਨ ਵਿਦਿਆਰਥੀਆਂ ਨੇ ਆਈਪੀ ਤੇ ਦੋ ਵਿਦਿਆਰਥੀਆਂ ਨੇ ਪੰਜਾਬੀ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੇਪੀਐੱਸ ਜੌਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੌਲੀ ਅਤੇ ਪ੍ਰਧਾਨ ਨਵੇਰਾ ਜੌਲੀ ਤੇ ਪ੍ਰਿੰਸੀਪਲ ਦਿਵਿਆ ਮਹਿਤਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਰਾਜਦੀਪ ਕੌਰ 96.6 ਫ਼ੀਸਦੀ ਅੰਕਾਂ ਨਾਲ ਅੱਵਲ
ਖਰੜ (ਸ਼ਸ਼ੀ ਪਾਲ ਜੈਨ): ਏਪੀਜੇ ਸਕੂਲ ਦੇ ਸਕੂਲ ਪ੍ਰਿੰਸੀਪਲ ਜਸਵੀਰ ਚੰਦਰ ਨੇ ਦੱਸਿਆ ਕਿ ਵਿਦਿਆਰਥਣ ਰਾਜਦੀਪ ਕੌਰ (ਆਰਟਸ) 96.6 ਫ਼ੀਸਦੀ ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਹਰਲੀਨ ਕੌਰ (ਕਾਮਰਸ) ਨੇ 96.2 ਫ਼ੀਸਦੀ ਅਤੇ ਸਿਮਰਨ ਕੌਰ (ਕਾਮਰਸ) ਨੇ 96.2 ਫ਼ੀਸਦੀ ਨਾਲ ਦੂਜਾ ਤੇ ਭਰਤ (ਕਾਮਰਸ) ਨੇ 95.8 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸਮੀਨ ਕੌਰ (ਆਰਟਸ) 95.6, ਪ੍ਰਿਆ ਵਰਮਾ (ਆਰਟਸ) 95.6, ਗੁਰਲੀਨ ਕੌਰ (ਆਰਟਸ) 95.4, ਗੁਰਿੰਦਰ ਕੌਰ (ਆਰਟਸ) 93.2, ਸੁਖਨੀਤ ਕੌਰ (ਕਾਮਰਸ) 92.8, ਗੁਰਨੂਨ ਸਿੰਘ (ਕਾਮਰਸ) 92.2, ਨਵਜੋਤ ਸਿੰਘ (ਕਾਮਰਸ) 91.2, ਆਰਿਫ ਖਾਨ (ਕਾਮਰਸ) 91.2 ਫ਼ੀਸਦੀ ਅੰਕ ਪ੍ਰਾਪਤ ਕੀਤੇ।