ਕੌਮੀ ਫਾਰਮੇਸੀ ਹਫ਼ਤਾ ਮਨਾਇਆ
ਦੇਸ਼ ਭਗਤ ਯੂਨੀਵਰਸਿਟੀ ਦੀ ਫੈਕਲਟੀ ਆਫ ਫਾਰਮੇਸੀ ਵੱਲੋਂ ਆਈ ਆਈ ਸੀ ਅਤੇ ਆਈ ਕਿਊ ਏ ਸੀ ਦੇ ਸਹਿਯੋਗ ਨਾਲ ਕੌਮੀ ਫਾਰਮੇਸੀ ਹਫ਼ਤਾ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਲੋਗਨ ਲਿਖਣ ਦੇ ਮੁਕਾਬਲੇ ਨਾਲ ਹੋਈ ਜਿਸ ਵਿਚ ਸਰਾਂਸ਼ ਕੁਮਾਰ ਨੇ ਪਹਿਲਾ ਸਥਾਨ...
Advertisement
ਦੇਸ਼ ਭਗਤ ਯੂਨੀਵਰਸਿਟੀ ਦੀ ਫੈਕਲਟੀ ਆਫ ਫਾਰਮੇਸੀ ਵੱਲੋਂ ਆਈ ਆਈ ਸੀ ਅਤੇ ਆਈ ਕਿਊ ਏ ਸੀ ਦੇ ਸਹਿਯੋਗ ਨਾਲ ਕੌਮੀ ਫਾਰਮੇਸੀ ਹਫ਼ਤਾ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਲੋਗਨ ਲਿਖਣ ਦੇ ਮੁਕਾਬਲੇ ਨਾਲ ਹੋਈ ਜਿਸ ਵਿਚ ਸਰਾਂਸ਼ ਕੁਮਾਰ ਨੇ ਪਹਿਲਾ ਸਥਾਨ ਮੱਲਿਆ। ਕੁਇਜ਼ ’ਚ ਹਰਸ਼ਦੀਪ ਸਿੰਘ, ਯਸ਼ਸਵੀ ਅਤੇ ਆਸ਼ੀਸ਼ ਕੁਮਾਰ ਦੀ ਟੀਮ ਨੇ ਪਹਿਲਾ, ਰੰਗੋਲੀ ਵਿੱਚ ਕਿਰਨਪ੍ਰੀਤ ਕੌਰ ਦੀ ਟੀਮ ਨੇ ਪਹਿਲਾ, ਮੌਖਿਕ ਪੇਸ਼ਕਾਰੀ ਮੁਕਾਬਲੇ ਵਿੱਚ ਅਬਰਾਰ ਅਸ਼ਰਫ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਟੀਕਾਕਰਨ ਜਾਗਰੂਕਤਾ ਕੈਂਪ ਨਾਲ ਸਮਾਪਤ ਹੋਇਆ ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰ ਦੇ ਭਾਈਚਾਰੇ ਨੂੰ ਟੀਕਾਕਰਨ ਅਤੇ ਰੋਕਥਾਮ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ। ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਉਪਰਾਲੇ ਲਈ ਫਾਰਮੇਸੀ ਫੈਕਲਟੀ ਦੀ ਸ਼ਲਾਘਾ ਕੀਤੀ।
Advertisement
Advertisement
