Nagar Kirtan: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਖੁੱਡਾ ਅਲੀ ਸ਼ੇਰ ਤੋਂ ਨਗਰ ਕੀਰਤਨ ਐਤਵਾਰ ਨੂੰ
Nagar Kirtan From Khuda Ali Sher on occasion of Birth Anniversary of Guru Nanak Dev ji on Sunday
Advertisement
ਟ੍ਰਿਬਿਊੁਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਨਵੰਬਰ
Advertisement
ਪਿੰਡ ਖੁੱਡਾ ਅਲੀ ਸ਼ੇਰ ਅਤੇ ਸਾਰੇ ਇਲਾਕੇ ਦੀ ਸਮੂਹ ਸਾਧ ਸੰਗਤ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ 10 ਨਵੰਬਰ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਚੰਡੀਗੜ੍ਹ ਬਾਬਾ ਗੁਰਦਿਆਲ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਐਤਵਾਰ ਨੂੰ ਸਵੇਰੇ 11.30 ਵਜੇ ਪਿੰਡ ਖੁੱਡਾ ਅਲੀ ਸ਼ੇਰ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋਵੇਗਾ।
ਇਸ ਪਿੱਛੋਂ ਨਗਰ ਕੀਰਤਨ ਖੁੱਡਾ ਅਲੀ ਸ਼ੇਰ ਦੇ ਗੁਰਦੁਆਰਾ ਟਿੱਬੀ ਸਾਹਿਬ ਤੇ ਗੁਰਦੁਆਰਾ ਬਾਗ ਸਾਹਿਬ ਤੋਂ ਹੁੰਦਾ ਹੋਇਆ ਪਿੰਡ ਵੱਡੀ ਕਰੌਰ, ਛੋਟੀ ਕਰੌਰ, ਨਵਾਂ ਗਰਾਉਂ, ਪਿੰਡ ਕਾਂਸਲ ਦੀ ਟ੍ਰਿਬਿਊਨ ਕਲੋਨੀ ਅਤੇ ਗੁਰਦੁਆਰਾ ਸਾਹਿਬ ਜਾਣ ਪਿੱਛੋਂ ਪਿੰਡ ਖੁੱਡਾ ਅਲੀ ਸ਼ੇਰ ਆ ਕੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਬੁੱਧਵਾਰ 13 ਨਵੰਬਰ ਨੂੰ ਆਰੰਭ ਹੋਣਗੇ ਅਤੇ ਭੋਗ 15 ਨਵੰਬਰ ਸ਼ੁੱਕਰਵਾਰ ਨੂੰ ਪਾਏ ਜਾਣਗੇ।
Advertisement