ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਚਕੂਲਾ ਵਿੱਚ ਕਈ ਥਾਈਂ ਪਹਾੜਾਂ ਦਾ ਮਲਬਾ ਤੇ ਦਰੱਖ਼ਤ ਡਿੱਗੇ

ਪੰਚਕੂਲਾ ਵਿੱਚ ਅੱਜ ਅੱਧੀ ਰਾਤ ਤੋਂ ਸ਼ੁਰੂ ਹੋਈ ਬਰਸਾਤ ਨੇ ਪੂਰੀ ਆਫ਼ਤ ਵਰਸਾਈ। ਭਾਰੀ ਮੀਂਹ ਕਾਰਨ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ੍ਹਿਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲਣਾ ਸ਼ੁਰੂ ਹੋ ਗਿਆ। ਘੱਗਰ ਦਰਿਆ ਦੇ ਆਸ-ਪਾਸ ਦੀਆਂ ਕਲੋਨੀਆਂ...
ਪੰਚਕੂਲਾ ਦੇ ਸੈਕਟਰ -4 ਵਿੱਚ ਇੱਕ ਸਕੂਲ ਦੇ ਬੱਚੇ ਲਿਜਾ ਰਹੀ ਗੱਡੀ ’ਤੇ ਡਿੱਗਿਆ ਦਰੱਖ਼ਤ। -ਫੋਟੋ: ਰਵੀ ਕੁਮਾਰ
Advertisement

ਪੰਚਕੂਲਾ ਵਿੱਚ ਅੱਜ ਅੱਧੀ ਰਾਤ ਤੋਂ ਸ਼ੁਰੂ ਹੋਈ ਬਰਸਾਤ ਨੇ ਪੂਰੀ ਆਫ਼ਤ ਵਰਸਾਈ। ਭਾਰੀ ਮੀਂਹ ਕਾਰਨ ਘੱਗਰ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ੍ਹਿਆ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲਣਾ ਸ਼ੁਰੂ ਹੋ ਗਿਆ। ਘੱਗਰ ਦਰਿਆ ਦੇ ਆਸ-ਪਾਸ ਦੀਆਂ ਕਲੋਨੀਆਂ ਦੇ ਲੋਕ ਅੱਜ ਸਾਰਾ ਦਿਨ ਸਹਿਮ ’ਚ ਰਹੇ। ਘੱਗਰ ਦਰਿਆ ਵਿੱਚ ਕਈ ਵੱਡੀ ਗਿਣਤੀ ਵਿੱਚ ਦੁੱਧਾਰੂ ਪਸ਼ੂ ਫਸੇ ਰਹੇ। ਡਿਪਟੀ ਕਮਿਸ਼ਨਰ ਪੰਚਕੂਲਾ ਮੋਨਿਕਾ ਗੁਪਤਾ ਨੇ ਅੱਜ ਸਵੇਰੇ 7 ਵਜੇ ਸਰਕਾਰੀ ਅਤੇ ਪ੍ਰਾਇਵੇਟ ਸਕੂਲਾਂ ਵਿੱਚ ਛੁੱਟੀ ਦੇ ਐਲਾਨ ਦਾ ਪੱਤਰ ਕੱਢਿਆ ਪਰ ਉਦੋਂ ਤੱਕ ਸਕੂਲਾਂ ਦੀਆਂ ਬੱਸਾਂ ਬੱਚਿਆਂ ਨੂੰ ਘਰੋਂ ਲੈ ਚੁੱਕੀਆਂ ਸਨ। ਅੱਜ ਕੁਸ਼ੱਲਿਆਂ ਡੈਮ ਤੋਂ ਕਈ ਬਾਰ ਪਾਣੀ ਛੱਡਿਆ ਗਿਆ ਜਿਸ ਕਾਰਨ ਸੂਰਜਪੁਰ ਦੇ ਆਸ-ਪਾਸ ਦੀਆਂ ਕਲੋਨੀਆਂ ਵਿੱਚ ਸਹਿਮ ਫੈਲ ਗਿਆ ਅਤੇ ਕਈ ਘਰਾਂ ਦੇ ਮਕਾਨਾਂ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ। ਨਾਢਾ ਸਾਹਿਬ-ਮੋਰਨੀ ਸਕੜ ਉੱਤੇ ਇੱਕ ਵੱਡਾ ਦਰੱਖ਼ਤ ਡਿੱਗ ਗਿਆ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਮਾਤਾ ਮਨਸਾ ਦੇਵੀ ਅੰਡਰ ਬ੍ਰਿੱਜ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਜਿਸ ਨੇ ਇੱਕ ਵੱਡੀ ਨਹਿਰ ਦਾ ਰੂਪ ਲੈ ਲਿਆ। ਮੋਰਨੀ ਨੂੰ ਜਾਣ ਵਾਲੇ ਮੁੱਖ ਮਾਰਗ ਉੱਤੇ ਕਈ ਜਗ੍ਹਾਂ ਪਹਾੜੀ ਮਲਬਾ ਡਿੱਗ ਗਿਆ। ਮੋਰਨੀ ਤੋਂ ਟਿੱਕਰਤਾਲ ਰਸਤੇ ਵਿੱਚ ਪੈਂਦੇ ਪਿੰਡ ਰਸੂਨ ਦੀ ਸੜਕ ਦਾ ਵੱਡਾ ਹਿੱਸਾ ਧਸ ਗਿਆ। ਇਸ ਪਿੰਡ ਦੇ ਮਕਾਨਾਂ ਵਿੱਚ ਵੀ ਵੱਡੀਆਂ ਦਰਾੜਾਂ ਆ ਗਈਆਂ। ਸੈਕਟਰ-20 ਦੀਆਂ ਹਾਊਸਿੰਗ ਸੁਸਾਇਟੀਆਂ ਦੇ ਬਾਹਰ ਵੀ ਪਾਣੀ ਨਹਿਰਾਂ ਵਾਂਗ ਚੱਲ੍ਹਿਆ। ਸੈਕਟਰ 24-25 ਜਾਣ ਵਾਲੇ ਘੱਗਰ ਪੁੱਲ ਦੇ ਕਿਨਾਰੇ ਵੱਡੀ ਦਰਾਰ ਆ ਗਈ। ਪਿੰਜ਼ੋਰ, ਕਾਲਕਾ ਅਤੇ ਰਾਏਪੁਰਰਾਣੀ ਦੇ ਕਈ ਪਿੰਡਾਂ ਵਿੱਚ ਸੜਕਾਂ ਧੱਸ ਗਈਆਂ। ਡੀਸੀ ਮੋਨਿਕਾ ਗੁਪਤਾ ਨੇ ਨਦੀਆਂ ਨਾਲਿਆਂ ਵਿੱਚ ਲੋਕਾਂ ਨੂੰ ਜਾਣ ਤੋਂ ਰੋਕ ਲਗਾਈ ਹੋਈ ਹੈ ਅਤੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ।

Advertisement
Advertisement
Show comments