ਲੱਖਾਂ ਰੁਪਏ ਦੀਆਂ ਮੋਟਰਾਂ ਤੇ ਸਾਮਾਨ ਚੋਰੀ
ਸਰਕਾਰੀ ਹਸਪਤਾਲ ਨੇੜੇ ਸਥਿਤ ਆਰ ਐੱਸ ਇਲੈਕਟ੍ਰੀਕਲ ਦੀ ਦੁਕਾਨ ਤੋਂ ਬੀਤੀ ਰਾਤ ਚੋਰ ਸ਼ਟਰ ਦਾ ਤਾਲਾ ਤੋੜ ਕੇ ਵੱਡੀ ਗਿਣਤੀ ਵਿੱਚ ਸਮਰਸੀਬਲ ਮੋਟਰਾਂ, ਤਾਂਬਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਦੁਕਾਨ ਮਾਲਕ ਹਰਨੇਕ ਸਿੰਘ ਰਿੰਕੂ ਨੇ ਦੱਸਿਆ...
Advertisement
ਸਰਕਾਰੀ ਹਸਪਤਾਲ ਨੇੜੇ ਸਥਿਤ ਆਰ ਐੱਸ ਇਲੈਕਟ੍ਰੀਕਲ ਦੀ ਦੁਕਾਨ ਤੋਂ ਬੀਤੀ ਰਾਤ ਚੋਰ ਸ਼ਟਰ ਦਾ ਤਾਲਾ ਤੋੜ ਕੇ ਵੱਡੀ ਗਿਣਤੀ ਵਿੱਚ ਸਮਰਸੀਬਲ ਮੋਟਰਾਂ, ਤਾਂਬਾ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ।
ਦੁਕਾਨ ਮਾਲਕ ਹਰਨੇਕ ਸਿੰਘ ਰਿੰਕੂ ਨੇ ਦੱਸਿਆ ਕਿ ਰਾਤੀਂ ਦੁਕਾਨ ਬੰਦ ਕਰ ਕੇ ਗਿਆ ਸੀ ਤੇ ਅੱਜ ਸਵੇਰੇ ਸੱਤ ਵਜੇ ਗੁਆਂਢੀ ਦੁਕਾਨਦਾਰ ਨੇ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਹੋਣ ਦੀ ਸੂਚਨਾ ਦਿੱਤੀ। ਉਹ ਤੁਰੰਤ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਦੁਕਾਨ ਅੰਦਰ ਪਈਆਂ 7-8 ਸਬਮਰਸੀਬਲ ਮੋਟਰਾਂ, ਮੋਟਰਾਂ ਲਈ ਵਰਤੀ ਜਾਂਦੀ ਕਾਪਰ ਵਾਲੀ ਤਾਰ ਤੇ ਸਕਰੈਪ ਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਉਨ੍ਹਾਂ ਦੱਸਿਆ ਕਿ ਉਸ ਦਾ 6-7 ਲੱਖ ਦਾ ਸਾਮਾਨ ਚੋਰੀ ਹੋ ਗਿਆ ਹੈ। ਉਨ੍ਹਾਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
Advertisement
ਇਸੇ ਤਰ੍ਹਾਂ ਪਿੰਡ ਖੇੜਾ ਗੱਜੂ ਦੇ ਜਗਤਾਰ ਸਿੰਘ, ਓਮ ਪ੍ਰਕਾਸ਼ ਤੇ ਮੇਵਾ ਸਿੰਘ ਦੀ ਖੇਤੀਬਾੜੀ ਦੀਆਂ ਮੋਟਰਾਂ ਨੂੰ ਜਾਂਦੀ ਐੱਲ ਟੀ ਲਾਈਨ ਦੇ ਖੰਭਿਆਂ ਤੋਂ ਚੋਰਾਂ ਨੇ ਤਾਰਾਂ ਕੱਟ ਲਈਆਂ। ਕਿਸਾਨਾਂ ਨੇ ਦੱਸਿਆ ਕਿ ਇਸ ਨਾਲ ਚਾਰ ਮੋਟਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ।
Advertisement