ਮੋਟਰਾਂ ਦੀਆਂ ਕੇਬਲਾਂ ਚੋਰੀ
ਪੱਤਰ ਪ੍ਰੇਰਕ ਕੁਰਾਲੀ, 16 ਜੂਨ ਇੱਥੋਂ ਨੇੜਲੇ ਪਿੰਡ ਮਹਿਰੋਲੀ ਵਾਸੀ ਮੋਟਰਾਂ ਦੇ ਟਰਾਂਫਾਰਮਰ ਅਤੇ ਤਾਰਾਂ ਦੀ ਚੋਰੀ ਤੋਂ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਘਰਾਂ ਦੇ ਨਾਲ-ਨਾਲ ਹੁਣ ਆਪਣੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਅਤੇ ਤਾਰਾਂ ਦੀ ਵੀ ਰਾਖੀ ਕਰਨੀ ਪੈਂਦੀ ਹੈ। ਇਸ...
Advertisement
ਪੱਤਰ ਪ੍ਰੇਰਕ
ਕੁਰਾਲੀ, 16 ਜੂਨ
Advertisement
ਇੱਥੋਂ ਨੇੜਲੇ ਪਿੰਡ ਮਹਿਰੋਲੀ ਵਾਸੀ ਮੋਟਰਾਂ ਦੇ ਟਰਾਂਫਾਰਮਰ ਅਤੇ ਤਾਰਾਂ ਦੀ ਚੋਰੀ ਤੋਂ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਘਰਾਂ ਦੇ ਨਾਲ-ਨਾਲ ਹੁਣ ਆਪਣੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਅਤੇ ਤਾਰਾਂ ਦੀ ਵੀ ਰਾਖੀ ਕਰਨੀ ਪੈਂਦੀ ਹੈ।
ਇਸ ਸਬੰਧੀ ਕਿਸਾਨ ਜਤਿੰਦਰ ਸਿੰਘ, ਸੁਦਾਗਰ ਸਿੰਘ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਕਝ ਸਮੇਂ ਤੋਂ ਚੋਰਾਂ ਨੇ ਪਿੰਡ ਦੇ ਕਿਸਾਨਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਚੋਰਾਂ ਨੇ ਕਈ ਮੋਟਰਾਂ ਦੀਆਂ ਕੇਬਲਾਂ ਚੋਰੀ ਕਰ ਲਈਆਂ। ਕਿਸਾਨਾਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇੱਕ ਟਿਊਬਵੈੱਲ ’ਤੇ ਲੱਗਿਆ ਟਰਾਂਸਫਾਰਮਰ ਖੰਭਿਆਂ ਤੋਂ ਹੇਠਾਂ ਲਾਹ ਲਿਆ ਤੇ ਉਸ ਵਿੱਚੋਂ ਵੀ ਸਾਮਾਨ ਕੱਢ ਲਿਆ। ਕਿਸਾਨਾਂ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਥਾਣਾ ਮਾਜਰੀ ਤੇ ਬਿਜਲੀ ਦਫ਼ਤਰ ਮਾਜਰਾ ਨੂੰ ਲਿਖਤੀ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ।
Advertisement