ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੋ ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਦਿੱਤੀ ਪੀਯੂ ਲਾਅ ਦਾਖ਼ਲਾ ਪ੍ਰੀਖਿਆ

ਚੰਡੀਗੜ੍ਹ (ਕੁਲਦੀਪ ਸਿੰਘ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਤਿੰਨ ਸਾਲਾ ਐੱਲਐੱਲਬੀ ਕੋਰਸ ਦੀ ਦਾਖ਼ਲਾ ਪ੍ਰੀਖਿਆ ਵਿੱਚ ਅੱਜ 2006 ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੀਖਿਆਵਾਂ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਪੀਯੂ ਦੇ ਲਾਅ ਵਿਭਾਗ, ਪੀਯੂ ਖੇਤਰੀ ਕੇਂਦਰ ਮੁਕਤਸਰ, ਖੇਤਰੀ ਕੇਂਦਰ ਲੁਧਿਆਣਾ...
Advertisement

ਚੰਡੀਗੜ੍ਹ (ਕੁਲਦੀਪ ਸਿੰਘ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਤਿੰਨ ਸਾਲਾ ਐੱਲਐੱਲਬੀ ਕੋਰਸ ਦੀ ਦਾਖ਼ਲਾ ਪ੍ਰੀਖਿਆ ਵਿੱਚ ਅੱਜ 2006 ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੀਖਿਆਵਾਂ ਕੰਟਰੋਲਰ ਪ੍ਰੋ. ਜਗਤ ਭੂਸ਼ਣ ਨੇ ਦੱਸਿਆ ਕਿ ਪੀਯੂ ਦੇ ਲਾਅ ਵਿਭਾਗ, ਪੀਯੂ ਖੇਤਰੀ ਕੇਂਦਰ ਮੁਕਤਸਰ, ਖੇਤਰੀ ਕੇਂਦਰ ਲੁਧਿਆਣਾ ਤੇ ਬਜਵਾੜਾ, ਹੁਸ਼ਿਆਰਪੁਰ ਵਿੱਚ ਐੱਲਐੱਲਬੀ ਸੀਟਾਂ ਲਈ 86.61 ਪ੍ਰਤੀਸ਼ਤ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਲਾਅ ਵਿਭਾਗ ਵਿੱਚ ਕੁੱਲ 300 ਸੀਟਾਂ ਹਨ ਜਦੋਂਕਿ ਖੇਤਰੀ ਕੇਂਦਰ ਮੁਕਤਸਰ, ਯੂਆਈਐਲ ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼, ਸਵਾਮੀ ਸਰਵਾਨੰਦ ਗਿਰੀ, ਪੀਯੂ ਖੇਤਰੀ ਕੇਂਦਰ ਬਜਵਾੜਾ, ਹੁਸ਼ਿਆਰਪੁਰ ਵਿੱਚ ਐੱਲਐੱਲਬੀ ਪ੍ਰੋਗਰਾਮ ਲਈ 60-60 ਸੀਟਾਂ ਹਨ।

Advertisement
Advertisement